ਗੁਰਦਾਸ ਮਾਨ ਵਿਵਾਦ 'ਤੇ ਬਣਿਆ 'ਬਾਤ ਦਾ ਬਤੰਗੜ' : ਡਾ. ਦਰਸ਼ਨ ਬੜੀ - ਗੁਰਦਾਸ ਮਾਨ ਵਿਵਾਦ
ਆਪਣੇ ਹਿੰਦੀ ਭਾਸ਼ਾ ਪ੍ਰਤੀ ਪ੍ਰੇਮ ਨੂੰ ਲੈ ਲੋਕਾਂ ਦੀ ਆਲੋਚਨਾ ਦਾ ਸ਼ਿਕਾਰ ਹੋ ਰਹੇ ਗੁਰਦਾਸ ਮਾਨ ਨੂੰ ਲੈ ਕੇ ਵੱਖ-ਵੱਖ ਸ਼ਖਸੀਅਤਾਂ ਦੀ ਆਪੋ-ਆਪਣੀ ਰਾਏ ਹੈ। ਇਸ ਸਬੰਧੀ ਗੁਰਦਾਸ ਮਾਨ ਨਾਲ ਦੇ ਨਾਲ ਕੰਮ ਕਰ ਚੁੱਕੇ ਡਾ. ਦਰਸ਼ਨ ਬੜੀ ਨੇ ਕਿਹਾ ਹੈ ਕਿ ਪੰਜਾਬੀ ਮਾਂ ਬੋਲੀ ਤੋਂ ਵੱਧ ਕੇ ਕੁੱਝ ਨਹੀਂ ਹੈ ਪਰ ਜੇ ਗੁਰਦਾਸ ਮਾਨ ਦੇ ਕਿਸੇ ਬਿਆਨ ਨਾਲ ਲੋਕਾਂ ਦਾ ਦਿਲ ਦੁਖਿਆ ਹੈ ਤਾਂ ਉਨ੍ਹਾਂ ਨੂੰ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਡਾ. ਦਰਸ਼ਨ ਬੜੀ ਸੱਭਿਆਚਾਰਕ ਸਰਗਰਮੀਆਂ ਅਤੇ ਰੰਗਮੰਚ ਨਾਲ ਜੁੜ੍ਹੀ ਇੱਕ ਇਹੋ ਜਿਹੀ ਸ਼ਖਸ਼ੀਅਤ ਹਨ ਜਿਨ੍ਹਾਂ ਨੇ ਅਨੇਕਾਂ ਨਾਟਕਾਂ ਤੇ ਫ਼ਿਲਮਾਂ ਵਿੱਚ ਆਪਣੀ ਕਲਾ ਤੇ ਅਦਾਕਾਰੀ ਦੇ ਜੌਹਰ ਵਿਖਾਏ ਹਨ। ਆਪਣੇ ਕਬੱਡੀ ਦੇ ਜਨੂੰਨ ਨੂੰ ਕਮੈਂਟਰੀ ਜ਼ਰੀਏ ਸ਼ਬਦਾਂ ਵਿੱਚ ਪਿਰੋਣ ਲਈ ਵੀ ਉਹ ਕਾਫ਼ੀ ਮਸ਼ਹੂਰ ਹਨ।