ਸਿਵਲ ਹਸਪਤਾਲ ਗੜ੍ਹਸ਼ੰਕਰ 'ਚ ਡਾ. ਭਾਟੀਆ ਨੇ ਸਾਂਭਿਆ ਐੱਸ.ਐੱਮ.ਓ. ਦਾ ਚਾਰਜ - Civil Hospital Garhshankar appointed as an SMO
ਸਿਵਲ ਹਸਪਤਾਲ ਗੜ੍ਹਸ਼ੰਕਰ 'ਚ ਉਸ ਵਕਤ ਖੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਸਿਵਲ ਹਸਪਤਾਲ 'ਚ ਡਾ. ਟੇਕ ਰਾਜ ਭਾਟੀਆ ਨੇ ਐੱਸ.ਐੱਮ.ਓ. ਵਜੋਂ ਮੁੜ ਤੋਂ ਅਹੁਦਾ ਸੰਭਾਲ ਲਿਆ। ਡਾ. ਭਾਟੀਆ ਦੇ ਹਸਪਤਾਲ ਪਹੁੰਚਣ 'ਤੇ ਸਟਾਫ਼ ਮੈਂਬਰਾਂ ਨੇ ਢੋਲ ਨਗਾੜਿਆ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਦੱਸਣਯੋਗ ਹੈ ਕਿ ਡਾ. ਟੇਕ ਰਾਜ ਭਾਟੀਆ ਦੀ ਕੁੱਝ ਸਮਾਂ ਪਹਿਲਾਂ ਹੀ ਬਦਲੀ ਹੋਈ ਸੀ, ਜਿਸ ਕਰਕੇ ਹਸਪਤਾਲ ਵਿੱਚ ਇਲਾਜ਼ ਕਰਵਾਉਣ ਆਏ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਸੀ। ਇੱਕ ਵਾਰ ਮੁੜ ਤੋਂ ਡਾ. ਭਾਟੀਆ ਵੱਲੋਂ ਬਤੌਰ ਐੱਸ.ਐੱਮ.ਓ. ਦਾ ਚਾਰਜ ਸੰਭਾਲਣ ਕਰਕੇ ਹਸਪਤਾਲ ਦੇ ਸਟਾਫ਼ ਅਤੇ ਲੋਕਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਡਾ. ਭਾਟੀਆ ਨੇ ਸਿਵਲ ਹਸਪਤਾਲ ਦੇ ਸਮੂਹ ਸਟਾਫ ਅਤੇ ਲੋਕਾਂ ਦਾ ਧੰਨਵਾਦ ਕੀਤਾ ਹੈ।