ਡਾ. ਅੰਬੇਦਕਰ ਸਿੱਖ ਬਣਨਾ ਚਾਹੁੰਦੇ ਸਨ ਪਰ ਅਕਾਲੀ ਦਲ ਨੇ ਬਣਨ ਨਹੀਂ ਦਿੱਤਾ -ਚੰਨੀ - ਕੈਬਨਿਟ ਮਨਿਸਟਰ ਚਰਨਜੀਤ ਚੰਨੀ
ਚੰਡੀਗੜ੍ਹ:ਵਿਧਾਨ ਸਭਾ ਵਿੱਚ ਸੰਵਿਧਾਨ ਦਿਵਸ ਮਨਾਇਆ ਗਿਆ। ਇਸ ਮੌਕੇ ਵਿਧਾਨ ਸਭਾ 'ਚ ਸੰਵਿਧਾਨ ਦੇ ਉੱਤੇ ਜਿੱਥੇ ਚਰਚਾ ਕੀਤੀ ਗਈ, ਉੱਥੇ ਹੀ ਬਾਬਾ ਭੀਮਰਾਓ ਅੰਬੇਦਕਰ ਬਾਰੇ ਵੀ ਗੱਲ ਹੋਈ। ਉਨ੍ਹਾਂ ਦੇ ਜੀਵਨ ਬਾਰੇ ਗੱਲ ਕਰਦੇ ਹੋਏ ਪੰਜਾਬ ਦੇ ਕੈਬਿਨੇਟ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਡਾ. ਅੰਬੇਦਕਰ ਸਿੱਖ ਧਰਮ ਨਾਲ ਗਹਿਰਾ ਲਗਾਅ ਰੱਖਦੇ ਸੀ ਅਤੇ ਇਸ ਨੂੰ ਬਹੁਤ ਪਸੰਦ ਕਰਦੇ ਸੀ। ਉਨ੍ਹਾਂ ਕਿਹਾ ਕਿ ਉਹ ਸਿੱਖ ਧਰਮ ਅਪਣਾਉਣਾ ਵੀ ਚਾਹੁੰਦੇ ਸੀ, ਪਰ ਅਕਾਲੀਆਂ ਨੇ ਬਾਬਾ ਭੀਮਰਾਓ ਅੰਬੇਦਕਰ ਨੂੰ ਸਿੱਖ ਧਰਮ ਨਹੀਂ ਅਪਣਾਉਣ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਤ੍ਰਾਸਦੀ ਰਹੀ ਕਿ ਬਾਬਾ ਭੀਮ ਰਾਓ ਸਿੱਖ ਧਰਮ ਨਹੀਂ ਅਪਣਾ ਸਕੇ। ਚੰਨੀ ਨੇ ਕਿਹਾ ਕਿ ਜੇਕਰ ਬਾਬਾ ਭੀਮ ਰਾਓ ਸਿੱਖ ਧਰਮ ਅਪਣਾ ਲੈਂਦੇ ਤਾਂ ਇੱਕ ਬਹੁਤ ਵੱਡਾ ਤਬਕਾ ਖ਼ਾਸ ਕਰਕੇ ਅਨੁਸੂਚਿਤ ਜਾਤੀਆਂ ਸਿੱਖ ਧਰਮ ਵਿੱਚ ਆਸਥਾ ਰੱਖਦੀਆਂ ਅਤੇ ਇਸ ਨਾਲ ਸਿੱਖ ਧਰਮ ਨੂੰ ਹੋਰ ਅੱਗੇ ਵਧਾਇਆ ਜਾ ਸਕਦਾ ਸੀ।