ਡਾ. ਅਮਰ ਸਿੰਘ ਨੇ ਰਾਏਕੋਟ ਦੇ ਮੁਹੱਲਾ ਗੁਰੂਸਰ 'ਚ ਕੀਤੀ ਵਿਕਾਸ ਕਾਰਜਾਂ ਦੀ ਸ਼ੁਰੂਆਤ - Mohalla Gurusar of Raikot
ਰਾਏਕੋਟ: ਸ਼ਹਿਹ ਦੇ ਮੁਹੱਲਾ ਗੁਰੂਸਰ ਦੀ ਸ਼ਾਇਦ ਹੁਣ ਨੁਹਾਰ ਬਦਲ ਜਾਵੇ। ਫ਼ਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਨੇ ਮੁਹੱਲੇ ਦੇ ਵਿੱਚ ਗਲੀਆਂ ਨਾਲੀਆਂ ਬਣਾਉਣ ਦੇ ਕੰਮਾਂ ਦੀ ਸ਼ੁਰੂਆਤ ਟੱਕ ਲਾ ਕੇ ਕੀਤੀ। ਉਨ੍ਹਾਂ ਕਿਹਾ ਉਹ ਇੱਕ ਦਿਨ ਇਸ ਮੁਹੱਲੇ ਵਿੱਚ ਆਏ ਸਨ ਤਾਂ ਪਤਾ ਲੱਗਿਆ ਕਿ ਮੁਹੱਲੇ ਦੀ ਹਾਲਤ ਖਸਤਾ ਹੈ। ਇਸੇ ਲਈ ਐਮਪੀ ਲੈਂਡ ਫੰਡ ਤਹਿਤ ਇਹ ਕਾਰਜ ਸ਼ੁਰੂ ਕੀਤੇ ਗਏ ਹਨ।