ਟਰਾਲਾ ਪਲਟਣ ਨਾਲ ਦਰਜਨ ਦੇ ਕਰੀਬ ਮਜ਼ਦੂਰ ਜ਼ਖ਼ਮੀ - Government Hospital
ਬਠਿੰਡਾ: ਡੱਬਵਾਲੀ ਮਾਰਗ ‘ਤੇ ਸਥਿਤ ਪਿੰਡ ਗੁਰੂਸਰ ਸੈਣੇਵਾਲਾ ਕੋਲ ਕਣਕ ਦੀ ਸਪੈਸ਼ਲ ਪਰ ਲੇਬਰ ਨੂੰ ਲੈ ਕੇ ਜਾ ਰਿਹਾ ਟਰਾਲਾ ਪਲਟ ਹੈ। ਟਰਾਲਾ ਪਲਟਣ ਕਾਰਨ ਕਰੀਬ ਇੱਕ ਦਰਜਨ ਮਜ਼ਦੂਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਹਾਰਾ ਜਨ ਸੇਵਾ ਅਤੇ ਇੱਕ 108 ਐਂਬੂਲੈਂਸ (Ambulance) ਰਾਹੀਂ ਬਠਿੰਡਾ ਦੇ ਸਰਕਾਰੀ ਹਸਪਤਾਲ (Government Hospital) ਲਿਆਂਦਾ ਗਿਆ, ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਸਹਾਰਾ ਜਨ ਸੇਵਾ ਦੇ ਵਰਕਰ ਕਰੀਬ ਇੱਕ ਦਰਜਨ ਮਜ਼ਦੂਰਾਂ ਨੂੰ ਜ਼ਖ਼ਮੀ ਹਾਲਤ ਵਿੱਚ ਲੈ ਕੇ ਆਏ ਹਨ। ਇਨ੍ਹਾਂ ਜ਼ਖ਼ਮੀ ਮਜ਼ਦੂਰਾਂ ਵਿੱਚੋਂ 2 ਮਜ਼ਦੂਰਾਂ ਦੀ ਹਾਲਤ ਗੰਭੀਰ ਹੈ। ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਮਜ਼ਦੂਰ ਨੇ ਕਿਹਾ ਕਿ ਟਰਾਲਾ ਚਾਲਕ ਨਸ਼ਾ (Drugs) ਦੀ ਹਾਲਾਤ ਵਿੱਚ ਸੀ। ਜੋ ਹਾਦਸੇ ਦੀ ਮੁੱਖ ਵਜ੍ਹਾ ਬਣਿਆ ਹੈ।