ਦਾਜ ਦੀ ਭੇਟ ਚੜੀ ਇੱਕ ਹੋਰ ਵਿਆਹੁਤਾ, ਗੰਨੇ ਦੇ ਜੂਸ ਵਾਲੀ ਮਸ਼ੀਨ 'ਚ ਦੇ ਕੇ ਕੀਤਾ ਕਤਲ - murder in amritsar
ਅੰਮ੍ਰਿਤਸਰ ਦੇ ਅਜਨਾਲਾ ਨੇੜੇ ਪਿੰਡ ਭੋਏਵਾਲੀ ਵਿੱਚ ਇੱਕ ਵਿਆਹੁਤਾ ਲੜਕੀ ਨੂੰ ਗੰਨੇ ਦਾ ਜੂਸ ਕੱਢਣ ਵਾਲੀ ਮਸ਼ੀਨ ਵਿੱਚ ਦੇ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਕਤਲ ਦਾ ਦੋਸ਼ ਲੜਕੇ ਦੇ ਪਰਿਵਾਰ ਵਾਲਿਆਂ 'ਤੇ ਲਾਇਆ ਹੈ। ਪੁਲਿਸ ਵੱਲੋਂ ਕੋਈ ਪੁਖ਼ਤਾ ਕਾਰਵਾਈ ਨਾ ਹੁੰਦੀ ਦੇਖ ਪਰਿਵਾਰ ਨੇ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ।