ਕਬੱਡੀ ਟੂਰਨਾਮੈਂਟ ਵਿੱਚ ਖੇਡਣ ਲਈ ਖਿਡਾਰੀਆਂ ਨੂੰ ਕਰਵਾਉਣਾ ਪਵੇਗਾ ਡੋਪ ਟੈਸਟ
ਵਰਲਡ ਕਬੱਡੀ ਡਰੱਗ ਕਮੇਟੀ (ਡਬਲਿਊ.ਕੇ.ਡੀ.ਸੀ) ਦੇ ਪ੍ਰਧਾਨ ਸੁਰਜੀਤ ਸਿੰਘ ਚੱਠਾ ਨੇ ਦੱਸਿਆ ਕਿ ਹਾਲ ਹੀ ਵਿੱਚ ਡਬਲਿਊ.ਕੇ.ਡੀ.ਸੀ ਦੀ ਯੂਐੱਸਏ ਵਿੱਚ ਬੈਠਕ ਹੋਈ ਜਿਸ ਵਿੱਚ ਵਿਸ਼ਵ ਦੀਆਂ 11 ਕਬੱਡੀ ਫੈਡਰੇਸ਼ਨਾਂ ਦੇ ਪ੍ਰਤੀਨਿਧੀਆਂ ਨੇ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਹੈ ਕਿ ਕਬੱਡੀ ਖਿਡਾਰੀਆਂ ਨੂੰ 1 ਜਨਵਰੀ 2020 ਤੋਂ ਸ਼ੁਰੂ ਹੋ ਰਹੇ ਕਬੱਡੀ ਸ਼ੈਸ਼ਨ ਦੇ ਸਾਰੇ ਖਿਡਾਰੀਆਂ ਨੂੰ ਡੋਪ ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਕਰਵਾਏ ਗਏ ਵਰਲਡ ਕਬੱਡੀ ਕੱਪ ਦੌਰਾਨ ਕਰਵਾਏ ਗਏ ਡੋਪ ਟੈਸਟਾਂ ਦੌਰਾਨ 18 ਫੀਸਦੀ ਖਿਡਾਰੀ ਸਟੀਰਾਇਡ ਦੇ ਆਦੀ ਪਾਏ ਗਏ ਸਨ।