ਜੇਤੂ ਉਮੀਦਵਾਰਾਂ ਵੱਲੋਂ ਡੋਰ ਟੂ ਡੋਰ ਧੰਨਵਾਦ - Celebrations by supporters
ਮਾਨਸਾ: ਨਗਰ ਕੌਂਸਲ ਚੋਣਾਂ ਦੇ ਆਏ ਨਤੀਜਿਆਂ ਤੋਂ ਬਾਅਦ ਮਾਨਸਾ 'ਚ ਸਮਰਥਕਾਂ ਵੱਲੋਂ ਜਸ਼ਨ ਮਨਾਇਆ ਜਾ ਰਿਹੈ। ਢੋਲ ਅਤੇ ਰੰਗ ਨਾਲ ਗੁਲਾਲ ਖੇਡਿਆ ਜਾ ਰਿਹਾ ਹੈ। ਉਮੀਦਵਾਰਾਂ ਵੱਲੋਂ ਜਿੱਥੇ ਆਪਣੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ ਜਾ ਰਿਹੈ ਉਥੇ ਉਮੀਦਵਾਰਾਂ ਨੇ ਕਿਹਾ ਕਿ ਉਹ ਆਪਣੇ ਵਾਰਡ ਦਾ ਵਿਕਾਸ ਵੀ ਕਰਵਾਉਣਗੇ ਅਤੇ ਆਪਣੇ ਵਾਰਡ ਵਾਸੀਆਂ ਦੇ ਜ਼ਰੂਰੀ ਕੰਮਾਂ ਲਈ ਵੀ ਤਤਪਰ ਰਹਿਣਗੇ।