ਲੋਕਾਂ ਨੂੰ ਕੋਰੋਨਾ ਦਾ ਨਹੀਂ ਕੋਈ ਡਰ, ਨਾ ਮਾਸਕ ਤੇ ਨਾ ਸਮਾਜਿਕ ਦੂਰੀ - ਨਾ ਹੀ ਸਮਾਜਿਕ ਦੂਰੀ ਦੀ ਪਾਲਣਾ
ਜਲੰਧਰ: ਜਦੋਂ ਦਾ ਸੂਬਾ ਸਰਕਾਰ ਨੇ ਲੋਕਾਂ ਨੂੰ ਲੌਕਡਾਊਨ ਦੌਰਾਨ ਰਾਹਤ ਦਿੱਤੀ ਉਦੋਂ ਤੋਂ ਹੀ ਜਲੰਧਰ ਦੀ ਸਬਜ਼ੀ ਮੰਡੀ 'ਚ ਲੋਕਾਂ ਦਾ ਇਕੱਠ ਵੱਧ ਗਿਆ ਹੈ। ਲੋਕ ਸ਼ਬਜੀ ਮੰਡੀ 'ਚ ਨਾ ਹੀ ਸਮਾਜਿਕ ਦੂਰੀ ਦੀ ਪਾਲਣਾ ਕਰ ਰਹੇ ਹਨ ਤੇ ਨਾ ਹੀ ਮਾਸਕ ਦੀ ਵਰਤੋਂ ਕਰ ਰਹੇ ਹਨ। ਇਸ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਲੋਕਾਂ ਨੂੰ ਕੋਰੋਨਾ ਜਿਹੀ ਮਹਾਂਮਾਰੀ ਦਾ ਕੋਈ ਡਰ ਨਹੀਂ ਹੈ। ਮਹਾਂਮਾਰੀ ਤੋਂ ਜਾਣੂ ਹੋਣ ਦੇ ਬਾਵਜੂਦ ਵੀ ਉਹ ਇਸ ਤਰ੍ਹਾਂ ਦੀ ਅਣਗਹਿਲੀ ਕਰ ਰਹੇ ਹਨ।