ਹੜਤਾਲ : ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਆਏ ਡਾਕਟਰ - ਸਰਕਾਰ ਖਿਲਾਫ਼ ਨਾਅਰੇਬਾਜ਼ੀ
ਅੰਮ੍ਰਿਤਸਰ: ਡਾਕਟਰਾਂ ਦੇ ਐਨ.ਪੀ.ਏ 'ਚ ਸਰਕਾਰ ਵਲੋਂ ਕੀਤੀ ਕਟੌਤੀ ਨੂੰ ਲੈਕੇ ਅੰਮ੍ਰਿਤਸਰ 'ਚ ਡੈਟਲ ਕਾਲਜ ਐਸੋਸੀਏਸ਼ਨ ਵਲੋਂ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਡਾਕਟਰਾਂ ਵਲੋਂ ਰੋਸ ਮਾਰਚ ਕੱਢਦਿਆਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਦੇ ਨਾਲ ਹੀ ਡਾਕਟਰਾਂ ਵਲੋਂ ਤਿੰਨ ਘੰਟੇ ਲਈ ਓ.ਪੀ.ਡੀ ਸੇਵਾ ਵੀ ਬੰਦ ਰੱਖੀ। ਪ੍ਰਦਰਸ਼ਨ ਕਰ ਰਹੇ ਡਾਕਟਰਾਂ ਦਾ ਕਹਿਣਾ ਕਿ ਜੇਕਰ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਮੰਨਦਿਆਂ ਐਨ.ਪੀ.ਏ 'ਚ ਕੀਤੀ ਕਟੌਤੀ ਬਹਾਲ ਨਾ ਕੀਤੀ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ।