ਐਨਪੀਏ 'ਚ ਹੋਈ ਕਟੌਤੀ ਦੇ ਰੋਸ ਵਜੋਂ ਡਾਕਟਰਾਂ ਨੇ ਠੱਪ ਕੀਤੀਆਂ ਸੇਵਾਵਾਂ - ਐੱਨਪੀਏ
ਮਾਨਸਾ: ਡਾਕਟਰਾਂ ਦੀਆਂ ਐੱਨਪੀਏ 25 ਫ਼ੀਸਦੀ ਤੋਂ ਘਟਾ ਕੇ 20 ਫੀਸਦੀ ਕਰਨ ਅਤੇ ਪੇ ਡੀਲਿੰਗ ਕਰਨ ਦੇ ਰੋਸ ਵਜੋਂ ਡਾਕਟਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਨਾਅਰੇਬਾਜ਼ੀ ਕੀਤੀ। ਪੰਜਾਬ ਵਿੱਚ ਡਾਕਟਰਾਂ ਨੇ ਪ੍ਰਦਰਸ਼ਨ ਦੌਰਾਨ ਓਪੀਡੀ ਆਯੂਸ਼ਮਾਨ ਅਤੇ ਹੋਰ ਸੇਵਾਵਾਂ ਠੱਪ ਕੀਤੀਆਂ। ਡਾ. ਅਮਿਤ ਗੋਇਲ ਨੇ ਦੱਸਿਆ ਕਿ ਚੀਫ ਮਨਿਸਟਰ ਅਤੇ ਹੈਲਥ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ ਪਰ ਅਜੇ ਤੱਕ ਉਹ ਪੂਰੀਆਂ ਨਹੀਂ ਕੀਤੀਆਂ। ਹੁਣ ਪੰਜਾਬ ਭਰ ਵਿੱਚ ਪੀਸੀਐੱਮ ਵੱਲੋਂ ਇਹ ਐਲਾਨ ਕੀਤਾ ਹੈ ਕਿ ਤਿੰਨ ਦਿਨ ਓਪੀਡੀ ਆਯੂਸ਼ਮਾਨ ਅਤੇ ਹੋਰ ਸਾਰੇ ਕੰਮ ਬੰਦ ਕਰਾਂਗੇ ਅਤੇ ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਬਹਾਲ ਰਹਿਣਗੀਆਂ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।