ਐਨ.ਪੀ.ਏ ਕੱਟਣ ਤੇ ਡਾਕਟਰਾਂ 'ਚ ਸਰਕਾਰ ਪ੍ਰਤੀ ਰੋਸ ਪ੍ਰਦਰਸ਼ਨ
ਅੰਮ੍ਰਿਤਸਰ : ਪੇਅ ਕਮਿਸ਼ਨ ਰਿਪੋਰਟ ਵਿੱਚ ਡਾਕਟਰਾਂ ਦੇ ਐਨ.ਪੀ.ਏ ਵਿੱਚ ਕੀਤੀ ਕਟੌਤੀ ਨੂੰ ਲੈ ਕੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਖੇ ਪੀ.ਸੀ.ਐਮ.ਐਸ ਐਸੋਸ਼ੀਏਸ਼ਨ ਦੇ ਨਾਲ ਹੋਰ ਸਿਹਤ ਵਿਭਾਗ ਦੀਆ ਜਥੇਬੰਦੀਆਂ ਵੱਲੋਂ ਸਰਕਾਰ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਸਬੰਧੀ ਡਾਕਟਰਾਂ ਵੱਲੋਂ ਸਰਕਾਰ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਜੇਕਰ ਸਰਕਾਰ ਵੱਲੋਂ ਮੁਲਾਜ਼ਮ ਜਥੇਬੰਦੀਆਂ ਨਾਲ ਧੱਕਾ ਕੀਤਾ ਗਿਆ ਤਾਂ ਇਹ ਹੜਤਾਲ ਅਣਮਿਥੇ ਸਮੇਂ ਲਈ ਜਾਰੀ ਕਰਕੇ ਕੰਮ ਕਾਜ ਠੱਪ ਕੀਤਾ ਜਾਵੇਗਾ।