ਦਿੱਲੀ ਮੈਡੀਕਲ ਹੈਲਪ ਲਈ ਪੰਜਾਬ ਤੋਂ ਗਈਆਂ ਮੈਡੀਕਲ ਟੀਮਾਂ ਦੇ ਡਾਕਟਰਾਂ ਨੇ ਕੀਤੀ ਪ੍ਰੈੱਸ ਕਾਨਫਰੰਸ - ਪੰਜਾਬ ਤੋਂ ਗਈਆਂ ਮੈਡੀਕਲ ਟੀਮਾਂ
ਲੁਧਿਆਣਾ:ਕਿਸਾਨ ਅੰਦੋਲਨ ਦੌਰਾਨ ਦਿੱਲੀ ਮੈਡੀਕਲ ਹੈਲਪ ਲਈ ਪੰਜਾਬ ਤੋਂ ਗਈ ਮੈਡੀਕਲ ਟੀਮਾਂ ਦੇ ਡਾਕਟਰਾਂ ਨੇ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਕੀਤੀ। ਸੀਨੀਅਰ ਡਾ. ਅਰੁਣ ਮਿੱਤਰਾ ਤੇ ਬਲਬੀਰ ਸਿੰਘ ਨੇ ਦਿੱਲੀ ਪੁਲਿਸ ਵੱਲੋਂ ਡਾਕਟਰਾਂ 'ਤੇ ਤਸ਼ੱਦਦ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਦਿੱਲੀ 'ਚ ਜੋ ਕੁੱਝ ਵੀ ਹੋਇਆ ਉਹ ਇੱਕ ਮੰਦਭਾਗੀ ਘਟਨਾ ਹੈ। ਉਨ੍ਹਾਂ ਦਿੱਲੀ ਹਿੰਸਾ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਤੇ ਕੇਂਦਰ ਦੇ ਇਸ਼ਾਰੇ 'ਤੇ ਪਹਿਲਾਂ ਤੋਂ ਪ੍ਰੀ ਪਲਾਨ ਕੀਤੀ ਘਟਨਾ ਦੱਸਿਆ। ਡਾਕਟਰਾਂ ਨੇ ਕਿਹਾ ਕਿ ਉਹ ਕਿਸਾਨ ਅੰਦੋਲਨ ਕਰ ਰਹੇ ਕਿਸਾਨਾਂ ਹੀ ਨਹੀਂ ਸਗੋਂ ਪੁਲਿਸ ਮੁਲਾਜ਼ਮਾਂ ਨੂੰ ਵੀ ਸਿਹਤ ਸਹੂਲਤਾਂ ਦੇ ਰਹੇ ਸਨ। ਅਜਿਹੇ 'ਚ ਦਿੱਲੀ ਪੁਲਿਸ ਵੱਲੋਂ ਡਾਕਟਰਾਂ 'ਤੇ ਤਸ਼ੱਦਦ ਢਾਹੁਣਾ ਅਣਮਨੁੱਖੀ ਵਿਵਹਾਰ ਹੈ। ਉਹ ਇਸ ਸਬੰਧੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲ ਸ਼ਿਕਾਇਤ ਕਰਨਗੇ। ਡਾਕਟਰਾਂ ਨੇ ਕੇਂਦਰ ਵੱਲੋਂ ਕਿਸਾਨਾਂ ਤੇ ਹੋਰਨਾਂ ਲਈ ਬਾਰਡਰਾਂ 'ਤੇ ਮੈਡੀਕਲ ਸਹੂਲਤਾਂ ਨਾ ਦੇਣ ਦੀ ਨਿਖੇਧੀ ਕੀਤੀ।