ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਡਾਕਟਰਾਂ ਦੀ ਹੜਤਾਲ ਨਿਰੰਤਰ ਜਾਰੀ - ਨਰਸਿੰਗ ਸਟਾਫ
ਅੰਮ੍ਰਿਤਸਰ: ਪੰਜਾਬ ਸਰਕਾਰ ਵਲੋਂ ਡਾਕਟਰਾਂ, ਨਰਸਿੰਗ ਸਟਾਫ ਅਤੇ ਪੈਰਾ ਮੈਡੀਕਲ ਸਟਾਫ ਦੀਆ ਮੰਗਾ ਸੰਬਧੀ ਸੁੱਧ ਨਾਲ ਲੈਣ ਦੇ ਮੱਦੇ ਨਜਰ ਡਾਕਟਰਾਂ ਵਲੋਂ ਬੀਤੇ ਕਈ ਦਿਨਾਂ ਤੋਂ ਓਪੀਡੀ ਸੇਵਾਵਾਂ ਬੰਦ ਕੀਤੀਆਂ ਹੋਈਆਂ ਹਨ ਜਿਸਦੇ ਚੱਲਦੇ ਜਿਥੇ ਲੋਕ ਪਰੇਸ਼ਾਨ ਹੋ ਰਹੇ ਹਨ ਉਥੇ ਹੀ ਡਾਕਟਰਾਂ ਵਿਚ ਵੀ ਸਰਕਾਰ ਪ੍ਰਤੀ ਕਾਫੀ ਰੋਸ਼ ਦਾ ਮਾਹੌਲ ਹੈ ਪਰ ਸਰਕਾਰ ਇਸ ਪ੍ਰਤੀ ਕੋਈ ਵੀ ਧਿਆਨ ਨਹੀਂ ਦੇ ਰਹੀ। ਇਹ ਸਬੰਧੀ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਦੇ ਡਾਕਟਰ ਰਾਕੇਸ਼ ਸ਼ਰਮਾ ਅਤੇ ਰਾਜੇਸ਼ ਕੁਮਾਰ ਨੇ ਦਸਿਆ ਕਿ ਸਰਕਾਰ ਦੇ ਮੁਲਾਜਮਾਂ ਪ੍ਰਤੀ ਰਵੱਈਏ ਅਤੇ ਉਹਨਾ ਦੇ ਹੱਕਾ ਦੀ ਅਣਦੇਖੀ ਦੇ ਚਲਦੇ ਬੀਤੇ ਕਈ ਦਿਨਾ ਤੌ ਉਪੀਡੀ ਬੰਦ ਕੀਤੀਆ ਗਈਆਂ ਹਨ ਜਿਸ ਨਾਲ ਜਨਤਾ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਰਕਾਰ ਹੈ ਕੀ ਡਾਕਟਰਾਂ ਦੀ ਕੋਈ ਵੀ ਸਾਰ ਨਹੀ ਲੈ ਰਹੀ।