ਡਾਕਟਰਾਂ ਤੋਂ ਸੱਖਣਾ ਗੜ੍ਹਸ਼ੰਕਰ ਦਾ ਸਰਕਾਰੀ ਹਸਪਤਾਲ - garhshankar news
ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦਿੱਤੇ ਜਾਣ ਦੇ ਵਾਅਦਿਆਂ ਦੀ ਪੌਲ ਖੋਲ੍ਹਦਾ ਨਜ਼ਰ ਆ ਰਿਹਾ ਹੈ, ਡਾਕਟਰਾਂ ਦੀ ਕਮੀ ਨਾਲ ਝੂਹ ਰਿਹਾ ਗੜਸ਼ੰਕਰ ਦਾ ਸਰਕਾਰੀ ਹਸਪਤਾਲ। ਇੱਥੇ ਮਾਹਿਰ ਡਾਕਟਰਾਂ ਸਮੇਤ ਡਾਕਟਰਾਂ ਦੀਆਂ ਅਹਿਮ ਅਸਾਮੀਆਂ ਖ਼ਾਲੀ ਹਨ। ਇਸ ਦੇ ਚਲਦੇ ਮਰੀਜ਼ਾਂ ਨੂੰ ਭਾਰੀ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਹਸਪਤਾਲ ਵਿੱਚ ਆਪਣੇ ਇਲਾਜ ਲਈ ਆਏ ਹੋਏ ਮਰੀਜ਼ਾਂ ਨੇ ਕਿਹਾ ਕਿ ਡਾਕਟਰਾਂ ਦੀ ਕਮੀ ਦੇ ਕਾਰਨ ਉਨ੍ਹਾਂ ਨੂੰ ਇਲਾਜ ਕਰਵਾਉਣ ਵਿੱਚ ਬਹੁਤ ਦਿੱਕਤਾਂ ਆ ਰਹੀਆਂ ਹਨ। ਇਸ ਮੌਕੇ ਸਿਵਲ ਸਰਜਨ ਜਸਵੀਰ ਸਿੰਘ ਨੇ ਦੱਸਿਆ ਕਿ ਗੜ੍ਹਸ਼ੰਕਰ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀਆਂ ਖ਼ਾਲੀ ਅਸਾਮੀਆਂ ਬਾਰੇ ਸਰਕਾਰ ਨੂੰ ਲਿਖਿਆ ਜਾ ਚੁੱਕਿਆ ਹੈ। ਸੋ ਉਮੀਦ ਹੈ ਕਿ ਜਲਦੀ ਹੀ ਡਾਕਟਰਾਂ ਦੀ ਕਮੀ ਨੂੰ ਦੂਰ ਕੀਤਾ ਜਾਵੇਗਾ। ਇਸ ਮੌਕੇ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਲਵ ਕੁਮਾਰ ਗੋਲਡੀ ਨੇ ਆਖਿਆ ਕਿ ਹਲਕੇ ਦੀ ਇਸ ਮੰਗ ਨੂੰ ਕੈਪਟਨ ਸਰਕਾਰ ਜਲਦੀ ਹੀ ਪੂਰਾ ਕਰਨ ਜਾ ਰਹੀ ਹੈ।