'ਮਜੀਠੀਆ ਬਣਨਾ ਚਾਹੁੰਦਾ ਹੈ ਵਿਰੋਧੀ ਧਿਰ ਦਾ ਨੇਤਾ' - lop
ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਵੱਲੋਂ ਐੱਚ.ਐੱਸ ਫੂਲਕਾ ਦਾ ਅਸਤੀਫ਼ਾ ਮਨਜ਼ੂਰ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਸਪੀਕਰ 'ਤੇ ਸਵਾਲ ਚੁੱਕ ਰਿਹਾ ਹੈ ਕਿ ਬਾਕੀ ਦੇ ਅਸਤੀਫ਼ੇ ਕਿਉਂ ਨਹੀਂ ਮਨਜ਼ੂਰ ਕੀਤੇ ਜਾ ਰਹੇ ਹਨ। ਇਨ੍ਹਾਂ ਸਵਾਲਾਂ ਤੋਂ ਖਫ਼ਾ ਹੋ ਆਮ ਆਦਮੀ ਪਾਰਟੀ ਰੋਪੜ ਦੇ ਪ੍ਰੈੱਸ ਸਕੱਤਰ ਰਣਜੀਤ ਸਿੰਘ ਨੇ ਉਲਟ ਬਿਕਰਮ ਮਜੀਠੀਆ 'ਤੇ ਹਮਲਾ ਬੋਲਦਿਆਂ ਟਿੱਪਣੀ ਕੀਤੀ ਕਿ ਬਿਕਰਮ ਸਿੰਘ ਮਜੀਠੀਆ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਬਣਨਾ ਚਾਹੁੰਦੇ ਹਨ।