ਸੰਗਰੂਰ: ਕਰਫ਼ਿਊ ਦੌਰਾਨ ਲੋਕਾਂ ਨੂੰ ਮੁਹੱਈਆ ਕਰਵਾਇਆ ਜ਼ਰੂਰਤ ਦਾ ਸਮਾਨ - ਸੰਗਰੂਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੌਰੀ
ਸੰਗਰੂਰ: ਕੇਂਦਰ ਸਰਕਾਰ ਨੇ ਬੀਤੇ ਦਿਨੀਂ ਸਮੁੱਚੇ ਦੇਸ਼ ਨੂੰ 21 ਦਿਨਾਂ ਲਈ ਲੌਕਡਾਊਨ ਕਰ ਦਿੱਤਾ ਹੈ। ਇਸ ਦੌਰਾਨ ਸੰਗਰੂਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੌਰੀ ਨੇ ਸਥਾਨਕ ਵਾਸੀਆਂ ਨੂੰ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਉਣ ਲਈ ਕਰਫ਼ਿਊ ਦੌਰਾਨ ਘਰ ਤੋਂ ਘਰ ਡਿਲਵਰੀ ਟਰਾਲੀਆਂ ਨੂੰ ਸ਼ੁਰੂ ਕੀਤਾ। ਘਨਸ਼ਾਮ ਥੌਰੀ ਨੇ ਦੱਸਿਆ ਕਿ ਇਨ੍ਹਾਂ ਟਰਾਲੀਆਂ ਦੇ ਵਿੱਚ ਆਲੂ, ਸ਼ਬਜੀਆਂ, ਫਲ ਤੇ ਹੋਰ ਜ਼ਰੂਰਤ ਦਾ ਸਮਾਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਰਾਹੀਂ ਲੋਕਾਂ ਨੂੰ ਘਰ ਤੋਂ ਬਾਹਰ ਮੰਡੀ ਤੱਕ ਸਮਾਨ ਲੈਣ ਲਈ ਨਹੀਂ ਨਿਕਲਣਾ ਪਾਵੇਗਾ। ਇਸ ਦੌਰਾਨ ਉਨ੍ਹਾਂ ਨੇ ਕੁਝ ਨੰਬਰ ਵੀ ਜਾਰੀ ਕੀਤੇ ਹਨ ਜਿਸ 'ਤੇ ਫੋਨ ਕਰਕੇ ਉਹ ਸਮਾਨ ਨੂੰ ਘਰ ਹੀ ਮੰਗਵਾ ਸਕਦੇ ਹਨ।