ਪਗੜੀਧਾਰੀ ਵਿਅਕਤੀ ਨੇ ਸ਼ਿਵਲਿੰਗ 'ਤੇ ਲਿਖੀ ਭੱਦੀ ਸ਼ਬਦਾਵਲੀ, ਸੀਸੀਟੀਵੀ ਕੈਮਰਿਆਂ 'ਚ ਹੋਇਆ ਕੈਦ - punjab temples
ਜਗਰਾਓਂ ਵਿਖੇ ਪ੍ਰਾਚੀਨ ਸ਼ਿਵਾਲਾ ਸ਼੍ਰੀ ਸੀਤਾ ਰਾਮ ਮੰਦਿਰ ਵਿੱਚ ਇੱਕ ਪਗੜੀਧਾਰੀ ਵਿਅਕਤੀ ਵੱਲੋਂ ਸ਼ਿਵਲਿੰਗ 'ਤੇ ਭੱਦੀ ਸ਼ਬਦਾਵਲੀ ਲਿਖ ਦਿੱਤੀ ਗਈ, ਜਿਸ ਕਰਕੇ ਸ਼ਹਿਰ ਦੇ ਹਿੰਦੂ ਸੰਗਠਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਸੀਸੀਟੀਵੀ ਕੈਮਰੇ ਵਿੱਚ ਦੇਖਣ ਤੋਂ ਪਤਾ ਚੱਲਦਾ ਹੈ ਕਿ ਵਿਅਕਤੀ ਨੇ ਪਹਿਲਾਂ ਤਾਂ ਸ਼ਿਵਲਿੰਗ 'ਤੇ ਕੁਝ ਲਿਖਿਆ ਤੇ ਬਾਅਦ ਵਿੱਚ ਓੱਥੇ ਪਏ ਪੈਸੇ ਚੁੱਕ ਕੇ ਫਰਾਰ ਹੋ ਗਿਆ। ਪੁਲਿਸ ਵੱਲੋਂ ਇਸ ਸੰਬੰਧੀ ਅਣਪਛਾਤੇ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਗਿਆ ਹੈ।