ਰਾਹ ਨਾਂ ਦੇਣ 'ਤੇ ਦੋ ਧਿਰਾਂ ਵਿਚਾਲੇ ਹੋਇਆ ਝਗੜਾ, ਇੱਕ ਵਿਅਕਤੀ ਗੰਭੀਰ ਜ਼ਖਮੀ - ਇੱਕ ਵਿਅਕਤੀ ਗੰਭੀਰ ਜ਼ਖਮੀ
ਮੋਗਾ: ਆਏ ਦਿਨ ਅਸੀਂ ਅਪਰਾਧਕ ਮਾਮਲਿਆਂ ਦੀਆਂ ਖ਼ਬਰਾਂ ਤੋਂ ਜਾਣੂ ਹੁੰਦੇ ਹਾਂ। ਮੋਗਾਂ ਦੇ ਪ੍ਰੀਤ ਨਗਰ ਇਲਾਕੇ 'ਚ ਰਾਹ ਨਾਂ ਦੇਣ 'ਤੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਇਸ ਝਗੜੇ ਦੌਰਾਨ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਹੈ। ਜ਼ਖਮੀ ਨੂੰ ਜ਼ੇਰੇ ਇਲਾਜ ਸਿਵਲ ਹਸਪਤਾਲ ਫ਼ਰੀਦਕੋਟ 'ਚ ਰੱਖਿਆ ਗਿਆ ਹੈ। ਜ਼ਖਮੀ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਮਨਦੀਪ ਈ-ਰਿਕਸ਼ਾ ਚਲਾਉਂਦਾ ਹੈ। ਦੇਰ ਰਾਤ ਉਹ ਘਰ ਪਰਤ ਰਿਹਾ ਸੀ ਤਾਂ ਰਾਹ 'ਚ ਗੁਆਂਢ ਦਾ ਇੱਕ ਨੌਜਵਾਨ ਤੇ ਉਸ ਦੇ ਸਾਥੀਆਂ ਨਾਲ ਨਸ਼ੇ ਦੀ ਹਾਲਤ 'ਚ ਸੀ ਤੇ ਉਹ ਰਿਕਸ਼ਾ ਚਾਲਕ ਨੂੰ ਲੰਘਣ ਨਹੀਂ ਦੇ ਰਿਹਾ ਸੀ। ਰਾਹ ਨਾਂ ਦੇਣ 'ਤੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ ਤੇ ਬਾਅਦ 'ਚ ਉਕਤ ਗੁਆਂਢੀ ਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕੀਤੀ ਤੇ ਆਟੋ ਚਾਲਕ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਨੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕਾਰਵਾਈ ਕਰਨ ਦਾ ਭਰੋਸਾ ਦਿੱਤਾ।