ਨਿਗਮ ਚੋਣਾਂ ਦੇ ਚਲਦੇ 2 ਧਿਰਾਂ 'ਚ ਤਕਰਾਰ, ਹੋਈ ਹਵਾਈ ਫਾਇਰਿੰਗ - ਉਮੀਦਵਾਰਾਂ ਦਾ ਐਲਾਨ
ਗੁਰਦਾਸਪੁਰ : ਨਗਰ ਨਿਗਮ ਚੋਣਾਂ ਦੇ ਚੱਲਦੇ ਸਿਆਸਤ ਭਖਦੀ ਜਾ ਰਹੀ ਹੈ। ਹਾਲੇ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਹੋਇਆ ਪਰ ਆਪਸੀ ਖੁੰਦਕ ਬਾਜ਼ੀ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸਥਾਨਕ ਅਕਾਲੀ ਤੇ ਕਾਂਗਰਸ ਆਗੂਆਂ 'ਚ ਝੜਪ ਦੀ ਖ਼ਬਰ ਸਾਹਮਣੇ ਆਈ ਹੈ ਤੇ ਇਸ ਝੜਪ 'ਚ ਹਵਾਈ ਫਾਇਰ ਵੀ ਕੀਤੇ ਗਏ ਹਨ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਦੋਵੇਂ ਧਿਰ ਇੱਕ ਦੂਜੇ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਲੱਗਾ ਰਹੇ ਹਨ। ਪੁਲਿਸ ਨੇ ਕਿਹਾ ਕਿ ਦੋਵੇਂ ਪਾਸਿਓਂ ਫਾਇਰਿੰਗ ਹੋਈ ਹੈ ਤੇ ਉਨ੍ਹਾਂ ਨੇ ਕਿਹਾ ਕਿ ਬਿਆਨ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।