ਬਟਾਲਾ 'ਚ ਪੁਲਿਸ ਦੀ ਬਦਸਲੂਕੀ ਮਗਰੋਂ ਲੋਕਾਂ ਨੇ ਕੀਤਾ ਹੰਗਾਮਾ, ਵੀਡੀਓ ਵਾਇਰਲ - ਲੋਕਾਂ ਨੇ ਕੀਤਾ ਹੰਗਾਮਾ
ਗੁਰਦਾਸਪੁਰ: ਜ਼ਿਲ੍ਹੇ ਦੇ ਬਟਾਲਾ ਸ਼ਹਿਰ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਪੁਲਿਸ ਮੁਲਾਜ਼ਮ ਵੱਲੋਂ ਨਾਕੇ ਦੌਰਾਨ ਇੱਕ ਵਿਅਕਤੀ ਨਾਲ ਬਦਸਲੂਕੀ ਕੀਤੀ ਗਈ। ਉਸ ਵਿਅਕਤੀ ਨੇ ਦੋਸ਼ ਲਗਾਏ ਕਿ ਪੁਲਿਸ ਦੇ ਮੁਲਾਜ਼ਮ ਨੇ ਉਸ ਨਾਲ ਨਜਾਇਜ਼ ਧੱਕਾ ਕੀਤਾ ਹੈ। ਇਸ ਸਾਰੇ ਮਸਲੇ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਲੋਕਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਲੋਕਾਂ ਦੇ ਨਜਾਇਜ਼ ਚਲਾਨ ਕੱਟ ਰਹੇ ਹਨ ਅਤੇ ਬਦਸਲੂਕੀ ਕਰ ਰਹੇ ਹਨ।