ਗੰਦੇ ਪਾਣੀ ਵਾਲੇ ਟੋਬੇ ਦੀ ਸਫ਼ਾਈ ਨਾ ਹੋਣ ਕਾਰਨ ਫ਼ੈਲ ਰਹੀਆਂ ਬਿਮਾਰੀਆਂ - Malerkotla latest news in punjabi
ਮਲੇਰਕੋਟਲਾ ਦੇ ਪਿੰਡ ਹਥਨ ਵਿਖੇ ਗੰਦੇ ਪਾਣੀ ਵਾਲੇ ਟੋਬੇ ਦੀ ਸਫ਼ਾਈ ਨਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ 'ਚ ਬਣੇ ਗੰਦੇ ਪਾਣੀ ਵਾਲੇ ਟੋਬੇ ਦੀ ਸਫਾਈ ਅਤੇ ਇਸ ਦੇ ਆਲੇ ਦੁਆਲੇ ਤਾਰ ਦਾ ਘੇਰਾ ਨਾ ਹੋਣ ਕਾਰਨ ਇੱਥੇ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਰ ਪ੍ਰਸ਼ਾਸਨ ਵੱਲੋਂ ਹੁਣ ਤੱਕ ਕੋਈ ਵੱਡਾ ਕਦਮ ਨਹੀਂ ਚੁੱਕਿਆ ਗਿਆ ਹੈ। ਲੋਕਾਂ ਨੇ ਦੱਸਿਆ ਕਿ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਿਮਾਰੀਆਂ ਫ਼ੈਲ ਰਹੀਆਂ ਹਨ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਇਸ ਨੂੰ ਸਾਫ਼ ਕਰਵਾਉਣ ਦੀ ਮੰਗ ਕੀਤੀ ਹੈ।