ਦਲੀਪ ਕੌਰ ਟਿਵਾਣਾ ਦੀ ਸਿਹਤ 'ਚ ਸੁਧਾਰ - mohali latest news
ਪਿਛਲੇ ਕਾਫੀ ਦਿਨਾਂ ਤੋਂ ਉਘੀ ਸਾਹਿਤਕਾਰ ਦਲੀਪ ਕੌਰ ਟਿਵਾਣਾ ਜਿਸ ਨੂੰ ਪੰਜਾਬ ਦੇ ਸਾਹਿਤ ਦੀ ਦਿੱਲੀ ਵੀ ਕਿਹਾ ਜਾਂਦਾ ਹੈ ਉਹ ਬਿਮਾਰ ਚੱਲ ਰਹੇ ਸਨ। ਪਹਿਲਾਂ ਉਨ੍ਹਾਂ ਨੂੰ ਪਟਿਆਲਾ ਤੋਂ ਮੁਹਾਲੀ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਦੇ ਅਨੁਸਾਰ ਉਨ੍ਹਾਂ ਦੇ ਫੇਫੜਿਆਂ ਦੇ ਵਿੱਚ ਦਿੱਕਤ ਆਉਣ ਕਰਕੇ ਸਾਹ ਲੈਣ ਵਿੱਚ ਪ੍ਰੇਸ਼ਾਨੀ ਹੋ ਰਹੀ ਸੀ, ਜਿਸ ਕਰਕੇ ਉਨ੍ਹਾਂ ਦੀ ਸਿਹਤ ਕਾਫੀ ਨਾਜ਼ੁਕ ਬਣੀ ਹੋਈ ਸੀ ਪਰ ਹੁਣ ਉਨ੍ਹਾਂ ਦੀ ਸਿਹਤ ਦੇ ਵਿੱਚ ਕੁਝ ਹਲਕਾ ਸੁਧਾਰ ਦਰਜ ਕੀਤਾ ਗਿਆ।