550ਵੇਂ ਪ੍ਰਕਾਸ਼ ਪੁਰਬ ਮੌਕੇ ਪਠਾਨਕੋਟ ਵਿੱਚ ਸ਼ੁਰੂ ਹੋਇਆ ਡਿਜੀਟਲ ਮਿਊਜ਼ੀਅਮ - ਪਠਾਨਕੋਟ ਵਿੱਚ ਸ਼ੁਰੂ ਹੋਇਆ ਡਿਜੀਟਲ ਮਿਊਜ਼ੀਅਮ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਠਾਨਕੋਟ ਵਿਖੇ ਡਿਜੀਟਲ ਮਿਊਜ਼ੀਅਮ ਦੀ ਸ਼ੁਰੂਆਤ ਕੀਤੀ ਗਈ। ਇਸ ਮਿਊਜ਼ੀਅਮ ਨੂੰ ਵੇਖਣ ਲਈ ਸਕੂਲ ਦੇ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਸ ਡਿਜਿਟਲ ਮਿਊਜ਼ੀਅਮ ਦੀ ਸ਼ੁਰੂਆਤ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਰਾਮਵੀਰ ਵੱਲੋਂ ਕੀਤੀ ਗਈ। ਇਸ ਮਿਊਜ਼ੀਅਮ ਰਾਹੀਂ ਲੋਕਾਂ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਦਾ ਸੁਨੇਹਾ ਪਹੁੰਚਾਇਆ ਗਿਆ। ਸਰਕਾਰ ਦੇ ਇਸ ਕੰਮ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।