550ਵੇਂ ਪ੍ਰਕਾਸ਼ ਪੁਰਬ ਮੌਕੇ ਹੁਸ਼ਿਆਰਪੁਰ ਵਿੱਚ ਡਿਜੀਟਲ ਮਿਉਜ਼ੀਅਮ ਤੇ ਲਾਈਟ ਸ਼ੋਅ ਦਾ ਉਦਘਾਟਨ - Digital Museum
ਹੁਸ਼ਿਆਰਪੁਰ 'ਚ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਪੁਰਬ ਤੇ ਡਿਜੀਟਲ ਮਿਉਜ਼ੀਯਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਉਦਘਾਟਨ ਕੀਤਾ ਗਿਆ। ਇਸ ਸ਼ੋਅ ਦਾ ਉਦਘਾਟਨ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕੀਤਾ। ਇਸ ਮੌਕੇ ਈਸ਼ਾ ਕਾਲੀਆਂ ਨੇ ਕਿਹਾ ਕਿ ਡਿਜੀਟਲ ਮਿਉਜ਼ੀਅਮ 21 ਤੋਂ 23 ਨਵੰਬਰ ਤੱਕ ਵਿਖਾਇਆ ਜਾਵੇਗਾ ਤੇ ਇਸ ਦੀ ਕੋਈ ਫ਼ੀਸ ਨਹੀਂ ਹੈ।