ਮੋਹਾਲੀ ਵਿੱਚ ਵੱਖ-ਵੱਖ ਭਾਈਚਾਰੇ ਵੱਲੋਂ CAA ਤੇ NRC ਦਾ ਵਿਰੋਧ ਜਾਰੀ - ਵੱਖ-ਵੱਖ ਭਾਈਚਾਰੇ ਵੱਲੋਂ ਸੀਏਏ ਤੇ ਐਨਆਰਸੀ ਦਾ ਵਿਰੋਧ ਜਾਰੀ
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਵੱਖ-ਵੱਖ ਜੱਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ ਹੈ। ਉੱਥੇ ਇਸ ਤਹਿਤ ਮੋਹਾਲੀ ਵਿਖੇ ਸੂਬੇ ਭਰ ਦੀਆਂ ਸੂਟੈਂਡਟ ਜੱਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਵਿਦਿਆਰਥੀਆਂ ਵੱਲੋਂ ਲਗਾਤਾਰ CAA ਅਤੇ NRC ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਭਾਈਚਾਰੇ ਦੇ ਲੋਕ ਇਸ ਰੋਸ ਮਾਰਚ 'ਚ ਸ਼ਾਮਲ ਹੋਏ। ਇਹ ਰੋਸ ਮਾਰਚ ਸ਼ਹਿਰ ਤੋਂ ਦੁਸਹਿਰਾ ਗਰਾਉਂਡ ਤੋਂ ਹੋ ਕੇ ਗਵਰਨਰ ਹਾਊਸ ਚੰਡੀਗੜ੍ਹ ਲਈ ਰਵਾਨਾ ਹੋਇਆ।