4 ਸਾਲ ਨਹੀਂ ਕੀਤਾ ਕੰਮ, ਹੁਣ ਮੁੱਖ ਮੰਤਰੀ, ਪ੍ਰਸ਼ਾਂਤ ਕਿਸ਼ੋਰ ਤੋਂ ਕਰਵਾ ਰਹੇ ਵੱਡੇ ਐਲਾਨ: ਮੀਤ ਹੇਅਰ - 2022 ਦੇ ਏਜੰਡੇ ਨੂੰ ਅੱਗੇ ਲੈ ਕੇ ਆ ਰਹੀ
ਚੰਡੀਗੜ੍ਹ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣੀ ਸਰਕਾਰ ਦਾ ਆਖਰੀ ਬਜਟ ਪੇਸ਼ ਕੀਤਾ ਜਾਣਾ ਹੈ। ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੀ ਗੱਲ ਕੀਤੀ ਗਈ, ਜਿਸ 'ਤੇ ਵਿਰੋਧੀ ਧਿਰ ਨੇ ਸਰਕਾਰ 'ਤੇ ਸਵਾਲ ਖੜੇ ਕੀਤੇ ਹਨ। ਇਸ 'ਤੇ ਆਪ ਵਿਧਾਇਕ ਮੀਤ ਹੇਅਰ ਦਾ ਕਹਿਣਾ ਕਿ ਸਰਕਾਰ ਇੱਕ ਵਾਰ ਫੇਰ ਝੂਠ ਦਾ ਸਹਾਰਾ ਲੈ ਕੇ ਸੂਬੇ ਦੇ ਲੋਕਾਂ ਨਾਲ ਧੋਖਾ ਕਰਨ ਜਾ ਰਹੀ ਹੈ ਅਤੇ 2022 ਦੇ ਏਜੰਡੇ ਨੂੰ ਅੱਗੇ ਲੈ ਕੇ ਆ ਰਹੀ ਹੈ, ਪਰ ਸਰਕਾਰ ਵੱਲੋਂ ਹੁਣ ਤੱਕ ਕੀਤੇ ਵਾਅਦੇ ਮਹਿਜ਼ ਡਰਾਮਾ ਹਨ, ਜ਼ਮੀਨੀ ਹਕੀਕਤ 'ਤੇ ਸਭ ਨੂੰ ਪਤਾ ਲੱਗ ਜਾਵੇਗਾ ਕਿ ਸਰਕਾਰ ਨੇ ਕਿਹੜੇ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੋਂ ਪ੍ਰਸ਼ਾਂਤ ਕੁਮਾਰ ਅਜਿਹੇ ਬਿਆਨ ਦਿਵਾ ਰਹੇ ਹਨ।