ਬਠਿੰਡਾ: ਡਾਇਲਸਿਸ ਯੂਨਿਟ ਬਣਿਆ ਕੋਰੋਨਾ ਸਟੋਰ - ਕੋਰੋਨਾ ਸਟੋਰ
ਬਠਿੰਡਾ: ਕੋਰੋਨਾ ਵਾਇਰਸ ਦੇ ਚੱਲਦਿਆਂ ਬਠਿੰਡਾ ਦੇ ਸਿਵਲ ਹਸਪਤਾਲ ਦੇ ਡਾਇਲਸਿਸ ਯੂਨਿਟ ਨੂੰ ਕੋਵਿਡ ਸਟੋਰ ਬਣਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਹੁਣ ਇੱਥੇ ਕੋਰੋਨਾ ਨਾਲ ਸਬੰਧਿਤ ਸਮਾਨ ਨੂੰ ਰੱਖਿਆ ਜਾਵੇਗਾ। ਦੱਸ ਦੇਈਏ ਕਿ ਪਹਿਲਾਂ ਸਿਵਲ ਹਸਪਤਾਲ ਵਿੱਚ ਡਾਇਲਸਿਸ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਸੀ, ਪਰ ਹੁਣ ਡਾਇਲਸਿਸ ਯੂਨਿਟ ਕੋਰੋਨਾ ਸਟੋਰ ਵਿੱਚ ਤਬਦੀਲ ਹੋਣ ਤੋਂ ਬਾਅਦ ਇੱਥੇ ਕਿਸੇ ਵੀ ਡਾਇਲਸਿਸ ਮਰੀਜ਼ ਦਾ ਇਲਾਜ ਨਹੀਂ ਕੀਤਾ ਜਾਵੇਗਾ।