ਧੂਰੀ ਦੇ ਸਾਬਕਾ ਕੌਂਸਲਰ ਨੇ ਇਲਾਕਾ ਨਿਵਾਸੀਆਂ ਨੂੰ ਦਿੱਤਾ ਵਾਈ ਫਾਈ ਦਾ ਤੋਹਫਾ - ਤਾਲਾਬੰਦੀ
ਸੰਗਰੂਰ: ਧੂਰੀ ਵਿੱਚ ਇੱਕ ਸਾਬਕਾ ਕੌਂਸਲਰ ਪੁਸ਼ਪਿੰਦਰ ਸ਼ਰਮਾ ਨੇ ਆਪਣੇ ਇਲਾਕਾ ਵਾਸੀਆਂ ਲਈ ਮੁਫ਼ਤ ਵਾਈ ਫਾਈ ਲਗਵਾਇਆ ਹੈ। ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਸਾਬਕਾ ਕੌਂਸਲਰ ਵੱਲੋਂ ਦਿਤੀ ਗਈ ਵਾਈ ਫਾਈ ਦੀ ਸੁਵਿਧਾ ਲਈ ਉਹ ਬਹੁਤ ਖੁਸ਼ ਹਨ। ਕਿਉਂਕਿ ਤਾਲਾਬੰਦੀ ਮਗਰੋਂ ਉਨ੍ਹਾਂ ਦੇ ਮੁਹੱਲੇ ਵਿੱਚ ਕਈ ਇਹੋ ਜਿਹੇ ਘਰ ਵੀ ਹਨ ਜੋ ਇੰਟਰਨੈਟ ਨਹੀਂ ਲਗਵਾ ਸਕਦੇ ਸਨ ਅਤੇ ਉਨ੍ਹਾਂ ਦੇ ਬੱਚਿਆਂ ਦੀ ਆਨਲਾਈਨ ਪੜਾਈ ਵਿੱਚ ਵੀ ਦਿੱਕਤ ਆਉਂਦੀ ਸੀ। ਕੌਂਸਲਰ ਪੁਸ਼ਪਿੰਦਰ ਸ਼ਰਮਾ ਨੇ ਕਿਹਾ ਅੱਜ ਦਾ ਯੁਗ ਇੰਟਰਨੈਟ ਦਾ ਯੁਗ ਹੈ। ਤਾਲਾਬੰਦੀ ਤੋਂ ਬਾਅਦ ਰੁਜ਼ਗਾਰ ਵਿੱਚ ਘਾਟਾ ਪੈਣ ਕਰਕੇ ਬੱਚਿਆਂ ਦੀ ਪੜਾਈ ਦਾ ਬਹੁਤ ਘਾਟਾ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਲੋਕਾਂ ਕੋਲ ਇਨੇ ਪੈਸੇ ਨਹੀਂ ਹੈ ਕਿ ਉਹ ਇਨਾ ਰਿਚਾਰਜ ਕਰਵਾ ਸਕਣ ਅਤੇ ਬੱਚਿਆਂ ਦੀ ਪੜਾਈ ਲਗਾਤਾਰ ਜਾਰੀ ਰੱਖ ਸਕਣ। ਇਸ ਨੂੰ ਦੇਖਦੇ ਹੋਏ ਉਨ੍ਹਾਂ ਬੱਚਿਆਂ ਲਈ ਅਨਲਿਮਿਟੇਡ ਵਾਈ ਫਾਈ ਲਗਵਾਇਆ।