ਢੀਂਡਸਾ ਤੇ ਸੇਖਵਾਂ ਨੇ ਜਥੇਦਾਰ ਭੁਪਿੰਦਰ ਸਿੰਘ USA ਨਾਲ ਕੀਤੀ ਮੁਲਾਕਾਤ - akali dal
ਐੱਨ.ਆਰ.ਆਈ ਅਕਾਲੀ ਆਗੂ ਜਥੇਦਾਰ ਭੁਪਿੰਦਰ ਸਿੰਘ ਯੂ.ਐੱਸ.ਏ. ਦੇ ਗ੍ਰਹਿ ਵਿਖੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਤੇ ਸੇਵਾ ਸਿੰਘ ਸੇਖਵਾਂ ਪਹੁੰਚੇ। ਇਸ ਮੌਕੇ ਇਨ੍ਹਾਂ ਆਗੂਆਂ ਨੇ ਆਪਣੀਆਂ ਭਵਿੱਖ ਦੀਆਂ ਰਣਨੀਤੀਆਂ 'ਤੇ ਚਰਚਾ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦਾ ਮਿਸ਼ਨ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਆਉਣਾ ਹੈ, ਤੇ ਅਕਾਲੀ ਦਲ ਨੂੰ ਮੁੜ ਉਸ ਦੇ ਸਿਧਾਂਤਾਂ 'ਤੇ ਕਾਇਮ ਕਰਨਾ ਹੈ। ਇਸ ਮੌਕੇ ਜਥੇਦਾਰ ਭੁਪਿੰਦਰ ਸਿੰਘ ਨੇ ਕਿਹਾ ਵਿਦੇਸ਼ਾਂ ਵਿੱਚਲੀ ਸਿੱਖ ਸੰਗਤ ਅੱਜ ਅਕਾਲੀ ਆਗੂਆਂ ਨੂੰ ਨਫ਼ਰਤ ਨਾਲ ਵੇਖਦੀ ਹੈ। ਇਸ ਦਾ ਕਾਰਨ ਅਕਾਲੀ ਦਲ 'ਤੇ ਕਬਜ਼ਾ ਕਰੀ ਬੈਠੇ ਇੱਕ ਦੋ ਪਰਿਵਾਰਾਂ ਵੱਲੋਂ ਕੀਤੇ ਗਏ ਕੰਮ ਹਨ। ਉਨ੍ਹਾਂ ਕਿਹਾ ਟਕਸਾਲੀ ਆਗੂਆਂ ਅਤੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਜੋ ਬੀੜਾ ਚੁੱਕਿਆ ਗਿਆ ਹੈ, ਉਸ ਨਾਲ ਜ਼ਰੂਰ ਅਕਾਲੀ ਦਲ ਮੁੜ ਆਪਣੇ ਸਿਧਾਂਤਾਂ 'ਤੇ ਆਵੇਗਾ।