ਜਿਨ੍ਹਾਂ ਚਿਰ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਧਰਨਾ ਜਾਰੀ ਰਹੇਗਾ: ਕਿਸਾਨ ਆਗੂ
ਸੰਗਰੂਰ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ ਤੇ ਨਾਲ ਹੀ ਪੰਜਾਬ 'ਚ ਵੀ ਕਿਸਾਨਾਂ ਦਾ ਧਰਨਾ ਪਿਛਲੇ ਢਾਈ ਮਹੀਨਿਆਂ ਤੋਂ ਚੱਲ ਰਿਹਾ ਹੈ। ਇਸ ਬਾਰੇ ਪੰਜਾਬ 'ਚ ਧਰਨਾ ਦੇ ਰਹੇ ਕਿਸਾਨਾ ਦਾ ਕਹਿਣਾ ਹੈ ਕਿ ਲੋਕ ਮਾਰੂ ਕਾਨੂੰਨਾਂ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਐਮਐਸਪੀ ਨਹੀਂ ਖ਼ਤਮ ਹੋਵੇਗੀ ਪਰ ਫੇਰ ਉਹ ਉਸਦਾ ਕਾਨੂੰਨ ਕਿਉਂ ਨਹੀਂ ਬਣਾ ਸਕਦੇ। ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਮੇਟੀ ਬਣਾਉਣ ਦੇ ਦਿੱਤੇ ਫੈਸਲੇ ਤੇ ਬੋਲਦਿਆਂ ਕਿਸਾਨਾਂ ਨੇ ਕਿਹਾ ਕਿ ਕਮੇਟੀਆਂ ਭਾਵੇਂ ਲੱਖ ਬਣਾਈ ਜਾਣ ਪਰ ਇਹ ਕੋਰਟਾਂ ਕਚਹਿਰੀਆਂ ਸਭ ਕੁੱਝ ਮੋਦੀ ਸਰਕਾਰ ਦੇ ਹੇਠ ਹਨ।