ਬਣਾਂਵਾਲਾ ਥਰਮਲ ਦੀਆਂ ਰੇਲ ਪੱਟੜੀਆਂ ਤੋਂ ਧਰਨਾ ਗੇਟ 'ਤੇ ਕੀਤਾ ਤਬਦੀਲ - ਬਲਾਕ ਪ੍ਰਧਾਨ ਨਛੱਤਰ ਸਿੰਘ
ਮਾਨਸਾ: ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਬਣਾਂਵਾਲਾ ਥਰਮਲ ਪਲਾਂਟ ਦੀਆਂ ਰੇਲ ਪੱਟੜੀਆਂ 'ਤੇ ਲਾਇਆ ਧਰਨਾ ਚੁੱਕ ਲਿਆ ਹੈ। ਇਸ ਧਰਨੇ ਨੂੰ ਥਰਮਲ ਦੇ ਮੁੱਖ ਗੇਟ 'ਤੇ ਤਬਦੀਲ ਕਰ ਦਿੱਤਾ ਗਿਆ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲਾਕ ਪ੍ਰਧਾਨ ਨਛੱਤਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਰੇਲ ਗੱਡੀਆਂ ਚਲਾਉਣ ਬਾਰੇ ਕੋਈ ਬਹਾਨਾ ਨਾ ਦੇਣ ਲਈ ਧਰਨਾ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਰੇਲ ਪੱਟੜੀਆਂ ਖਾਲੀ ਨਾ ਹੋਣ ਦਾ ਬਹਾਨਾ ਬਣਾ ਕੇ ਰੇਲ ਗੱਡੀਆਂ ਨਹੀਂ ਚਲਾ ਰਹੀ। ਇਸੇ ਕਾਰਨ ਜਥੇਬੰਦੀ ਮੋਦੀ ਸਰਕਾਰ ਨੂੰ ਕੋਈ ਬਹਾਨਾ ਨਹੀਂ ਦੇਣਾ ਚਹੁੰਦੀ।