ਅੰਮ੍ਰਿਤਸਰ: ਪੰਜਾਬ ਬੰਦ ਸੱਦੇ 'ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਮੁੱਖ ਮਾਰਗ ਉੱਪਰ ਦਿੱਤਾ ਗਿਆ ਧਰਨਾ - ਲੋਕ ਇਨਸਾਫ਼ ਪਾਰਟੀ
ਅੰਮ੍ਰਿਤਸਰ: ਆਰਡੀਨੈਂਸ ਬਿੱਲ ਨੂੰ ਲੈ ਕੇ ਅੱਜ ਸਿਆਸੀ ਪਾਰਟੀਆਂ ਨੇ ਇੱਕਜੁੱਟ ਹੋ ਕੇ ਮੋਦੀ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕੀਤਾ। ਇਸ ਬਿੱਲ ਨੂੰ ਰੱਦ ਕਰਵਾਉਣ ਲਈ ਪੰਜਾਬ ਦੇ ਹਜ਼ਾਰਾਂ ਨਾਗਰਿਕਾਂ ਨੇ ਆਪਣੀ ਆਵਾਜ਼ ਚੁੱਕੀ। ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਬਿੱਲ ਨਾਲ ਕਿਸਾਨਾਂ ਤੇ ਆਮ ਨਾਗਰਿਕ ਦੀ ਆਰਥਿਕ ਹਾਲਤ 'ਤੇ ਵੀ ਮਾੜਾ ਅਸਰ ਪੈਂ ਸਕਦਾ ਹੈ।