ਪੰਜਾਬ ਮਜਦੂਰ ਮੁਕਤੀ ਮੋਰਚਾ ਨੇ ਕਿਸਾਨਾਂ ਦੇ ਹੱਕ 'ਚ ਡੀਸੀ ਦਫ਼ਤਰ ਅੱਗੇ ਲਾਇਆ ਧਰਨਾ - ਭਗਵੰਤ ਸਿੰਘ ਸਮਾਓ
ਮਾਨਸਾ: ਖੇਤੀ ਕਾਨੂੰਨਾਂ ਦੀ ਲੜਾਈ ਵਿੱਚ ਹੁਣ ਪੰਜਾਬ ਮਜਦੂਰ ਮੁਕਤੀ ਮੋਰਚਾ ਕਿਸਾਨ ਜਥੇਬੰਦੀਆਂ ਦੀ ਹਮਾਇਤ 'ਤੇ ਆ ਗਿਆ ਹੈ। ਮੋਰਚੇ ਦੇ ਆਗੂਆਂ ਨੇ ਫ਼ੈਸਲਾ ਕਰ ਕੇ ਕਿਸਾਨਾਂ ਦੇ ਸਮਰਥਨ ਦਾ ਐਲਾਨ ਕੀਤਾ ਹੈ। ਮੋਰਚੇ ਦੇ ਆਗੂ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਹੁਣ ਮਜਦੂਰ ਵਰਗ ਵੀ ਕਿਸਾਨਾਂ ਦੀ ਹਮਾਇਤ 'ਤੇ ਉੱਤਰ ਆਇਆ ਹੈ। ਉਨ੍ਹਾਂ ਕਿਹਾ ਕਿ ਹਮਾਇਤ ਤਹਿਤ ਜਿੱਥੇ 14 ਨੂੰ ਡੀਸੀ ਦਫ਼ਤਰਾਂ ਅੱਗੇ ਧਰਨੇ ਲਾਏ ਜਾਣਗੇ, ਉਥੇ 28 ਦਸੰਬਰ ਨੂੰ ਵੱਡੀ ਪੱਧਰ 'ਤੇ ਮਜਦੂਰ ਵਰਗ ਦਿੱਲੀ ਜਾ ਕੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਲੜੇਗਾ। ਆਗੂ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਨਹੀਂ ਕੀਤਾ ਜਾਂਦਾ ਦਿੱਲੀ ਗਏ ਕਿਸਾਨਾਂ ਦੇ ਘਰ ਦੇ ਕੰਮ ਤੇ ਖੇਤੀ ਦੇ ਕੰਮ ਮਜਦੂਰ ਮੁਕਤੀ ਮੋਰਚਾ ਦੇ ਵਰਕਰ ਕਰਨਗੇ।