ਦਿੱਲੀ ਹਿੰਸਾ ਨੂੰ ਲੈ ਕੇ ਪ੍ਰਦਰਸ਼ਨ ਉੱਤੇ ਉਤਰੇ ਧਰਮਵੀਰ ਗਾਂਧੀ - ਦਿੱਲੀ ਹਿੰਸਾ
ਮਲੇਰਕੋਟਲਾ ਵਿਖੇ ਪਟਿਆਲਾ ਦੇ ਸਾਂਸਦ ਧਰਮਵੀਰ ਗਾਂਧੀ ਨੇ ਕੇਜਰੀਵਾਲ ਸਰਕਾਰ 'ਤੇ ਆਰੋਪ ਲਗਾਏ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਦਿੱਲੀ ਵਿੱਚ ਦੰਗਿਆਂ ਨੂੰ ਲੈ ਕੇ ਫ਼ਿਕਰਮੰਦ ਨਹੀਂ ਸੀ ਜੇਕਰ ਫ਼ਿਕਰਮੰਦ ਹੁੰਦੀ ਤਾਂ ਸ਼ਾਇਦ ਇਹ ਘਟਨਾਵਾਂ ਨਾ ਵਾਪਰਦੀ। ਜ਼ਿਕਰਯੋਗ ਹੈ ਕਿ ਮਲੇਰਕੋਟਲਾ ਵਿੱਖੇ ਲਗਾਤਾਰ ਦੇਸ਼ ਦੇ ਵਿੱਚ ਬਣੇ ਨਵੇਂ ਕਾਨੂੰਨ (ਸੀ ਏ ਏ ਅਤੇ ਐਨਆਰਸੀ) ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਤੇ ਧਰਨੇ ਜਾਰੀ ਹਨ। ਇਸ ਦੇ ਨਾਲ ਹੀ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਕਜੁੱਟਤਾ ਦਿਖਾਉਣੀ ਜ਼ਰੂਰੀ ਹੈ ਤੇ ਕੇਂਦਰ ਸਰਕਾਰ ਨੂੰ ਸ਼ਾਂਤਮਈ ਧਰਨਿਆਂ ਰਾਹੀਂ ਦਬਾਉਣ ਦੀ ਕੋਸ਼ਿਸ਼ ਲਗਾਤਾਰ ਕਰਨੀ ਚਾਹੀਦੀ ਹੈ।