ਧਰਮਸੋਤ ਨੇ ਨਾਭਾ ਦੇ 5 ਪਿੰਡਾਂ 'ਚ ਪੰਚਾਇਤ ਘਰ ਬਣਾਉਣ ਲਈ ਵੰਡੇ 33 ਲੱਖ ਰੁਪਏ - ਸਾਧੂ ਸਿੰਘ ਧਰਮਸੋਤ
ਪਟਿਆਲਾ: ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਨਾਭਾ ਹਲਕੇ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਲੜੀ ਤਹਿਤ ਪੰਚਾਇਤ ਘਰਾਂ ਦੀ ਉਸਾਰੀ ਸ਼ੁਰੂ ਕਰਵਾਈ ਜਾਵੇਗੀ। ਇੱਕ ਪੰਚਾਇਤ ਘਰ ਬਣਾਉਣ ਲਈ 33 ਲੱਖ ਰੁਪਏ ਦਾ ਖ਼ਰਚ ਆਵੇਗਾ। ਮੰਤਰੀ ਧਰਮਸੋਤ ਵੱਲੋਂ ਪੰਜ ਪਿੰਡਾਂ ਵਿੱਚ ਪੰਚਾਇਤੀ ਘਰ ਬਣਾਏ ਜਾਣਗੇ। ਪਿੰਡ ਥੂਹੀ, ਢੀਂਗੀ, ਭੋਜੋ ਮਾਜਰੀ, ਫਰੀਦਪੁਰ ਵਿਖੇ ਪੰਚਾਇਤ ਘਰਾਂ ਦੇ ਨੀਂਹ ਪੱਥਰ ਰੱਖੇ ਗਏ ਹਨ। ਜ਼ਹਿਰੀਲੀ ਸ਼ਰਾਬ ਮਾਮਲੇ ਨੂੰ ਲੈ ਕੇ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਜੇ ਕੋਈ ਵੀ ਸਰਕਾਰੀ ਮੁਲਾਜ਼ਮ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।