ਧਰਮਕੋਟ ਪੁਲਿਸ ਦੋ ਕਿੱਲੋਂ ਅਫ਼ੀਮ ਸਮੇਤ 2 ਭਰਾਵਾਂ ਨੂੰ ਕੀਤਾ ਕਾਬੂ - ਮੋਗਾ ਪੁਲਿਸ
ਮੋਗਾ: ਥਾਣਾ ਧਰਮਕੋਟ ਦੇ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਉੱਤੇ ਨਾਕਾ ਲਗਾ ਕੇ ਪਿੰਡ ਨੁਰਪੂਰ ਹਕੀਮਾਂ ਦੇ ਕੋਲੋਂ ਇੱਕ ਵਿਅਕਤੀ ਕੋਲੋਂ ਦੋ ਕਿੱਲੋ ਅਫ਼ੀਮ ਬਰਾਮਦ ਕੀਤੀ ਗਈ। ਇਹ ਅਫੀਮ ਦੋ ਸਕੇ ਭਰਾਵਾਂ ਕੋਲੋਂ, ਜੋ ਕਿ ਤਲਵੰਡੀ ਭਾਈ ਦੇ ਰਹਿਣ ਵਾਲੇ ਹਨ, ਤੋਂ ਬਰਾਮਦ ਕੀਤੀ ਗਈ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨ ਦਾ ਪੁਲਿਸ ਰਿਮਾਂਡ ਲੈ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।