ਪੰਜਾਬ

punjab

ETV Bharat / videos

Shardiya Navratri 2021: ਨਰਾਤੇ ਦੇ ਸਤਵੇਂ ਦਿਨ ਭਗਤਾਂ ਨੇ ਕੀਤੀ ਮਾਂ ਕਾਲਰਾਤਰੀ ਦੀ ਪੂਜਾ - ਸ਼ਰਦ ਨਰਾਤੇ

By

Published : Oct 12, 2021, 11:32 AM IST

ਜਲੰਧਰ: ਨਰਾਤਿਆਂ ਦੇ 9 ਦਿਨਾਂ 'ਚ ਦੇਵੀ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਅੱਜ ਨਰਾਤੇ ਦੇ ਸਤਵੇਂ ਦਿਨ ਜਲੰਧਰ 'ਚ ਸਥਿਤ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਰੌਣਕਾਂ ਵੇਖਣ ਨੂੰ ਮਿਲੀ। ਵੱਡੀ ਗਿਣਤੀ 'ਚ ਸ਼ਰਧਾਲੂ ਇਥੇ ਮਾਤਾ ਦੇ ਦਰਸ਼ਨ ਤੇ ਪੂਜਾ ਅਰਚਨਾ ਕਰਨ ਪੁੱਜੇ। ਇਥੋਂ ਦੇ ਪੰਡਤ ਹਰੀ ਓਮ ਸ਼ਰਮਾ ਨੇ ਨਰਾਤਿਆਂ ਦੀ ਮਹੱਤਤਾ ਦੱਸੀ। ਉਨ੍ਹਾਂ ਦੱਸਿਆ ਕਿ ਨਰਾਤੇ ਦੇ ਸਤਵੇਂ ਦਿਨ ਭਗਤ ਮਾਂ ਕਾਲਰਾਤਰੀ ਦੀ ਪੂਜਾ ਕਰ ਰਹੇ ਹਨ। ਇਸ ਦਿਨ ਪੂਜਾ ਕਰਨ ਨਾਲ ਕਿਸੇ ਵੀ ਵਿਅਕਤੀ ਦੇ ਸਾਰੇ ਡਰ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੇ ਹਨ। ਇਸੇ ਰੂਪ ਵਿੱਚ ਮਾਂ ਨੇ ਰਾਕਸ਼ਸਾਂ ਦਾ ਨਾਸ਼ ਕੀਤਾ ਸੀ। ਨਰਾਤਿਆਂ ਦਾ ਤਿਉਹਾਰ 14 ਅਕਤੂਬਰ ਤੱਕ ਚੱਲੇਗਾ ਤੇ ਨਵਮੀ ਦੇ ਦਿਨ ਕੰਨਿਆ ਪੂਜਨ ਨਾਲ ਸਮਾਪਤ ਹੋਵੇਗਾ।

ABOUT THE AUTHOR

...view details