Shardiya Navratri 2021 : ਨਰਾਤੇ ਮੌਕੇ ਦੁਰਗਿਆਨਾ ਮੰਦਰ 'ਚ ਲੱਗਿਆਂ ਰੌਣਕਾਂ - ਦੁਰਗਿਆਨਾ ਮੰਦਰ 'ਚ ਲੱਗਿਆਂ ਰੌਣਕਾਂ
ਅੰਮ੍ਰਿਤਸਰ:ਨਰਾਤਿਆਂ ਦੇ ਤਿਉਹਾਰ ਨੂੰ ਲੈ ਕੇ ਸ਼ਰਧਾਲੂਆਂ 'ਚ ਬੇਹਦ ਉਤਸ਼ਾਹ ਹੈ। ਲੋਕ ਮੰਦਰ ਜਾ ਕੇ ਪੂਜਾ ਅਰਚਨਾ ਕਰਦੇ ਹਨ ਅਤੇ ਮਾਤਾ ਦੇ ਦਰਬਾਰ 'ਚ ਆਪਣੀ ਹਾਜ਼ਰੀ ਲਵਾ ਰਹੇ ਹਨ। ਇਸ ਦੌਰਾਨ ਸ਼ਹਿਰ ਦੇ ਪ੍ਰਸਿੱਧ ਦੁਰਗਿਆਨਾ ਮੰਦਰ 'ਚ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਆਉਣਾ ਲਗਾਤਾਰ ਜਾਰੀ ਹੈ। ਲੋਕ ਪੂਰੇ ਸ਼ਰਧਾ ਭਾਵ ਨਾਲ ਮਾਂ ਦੁਰਗਾ ਦੇ ਨੌ ਰੂਪਾ ਦੀ ਪੂਜਾ ਕਰਦੇ ਹਨ। ਇਸ ਮੌਕੇ ਇਥੋਂ ਦੇ ਪੰਡਤ ਸ਼ੁਭਮ ਸ਼ਰਮਾ ਨੇ ਦੁਰਗਿਆਨਾ ਮੰਦਰ ਦੇ ਇਤਿਹਾਸ ਅਤੇ ਨਰਾਤਿਆਂ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ।