ਸ਼ਰਧਾਲੂਆਂ ਵੱਲੋਂ ਸਰਕਾਰ ਤੋਂ ਅਮਰਨਾਥ ਯਾਤਰਾ ਖੋਲ੍ਹਣ ਦੀ ਅਪੀਲ
ਅੰਮ੍ਰਿਤਸਰ: ਕੋਰੋਨਾ ਕਾਲ ਦੌਰਾਨ ਪਿਛਲੇ ਸਾਲ ਤੋਂ ਹੀ ਸਾਰੀਆਂ ਧਾਰਮਿਕ ਯਾਤਰਾਵਾਂ ਬੰਦ ਹਨ ਜਿਸ ਦੇ ਚਲਦੇ ਅਮਰਨਾਥ ਯਾਤਰਾ ਵੀ ਬੰਦ ਹੈ। ਹੁਣ ਜੈਦੀਪ ਸੇਵਾ ਸੋਸਾਇਟੀ ਵੱਲੋਂ ਪ੍ਰੈੱਸ ਕਾਨਫ਼ਰੰਸ ਕਰਕੇ ਕੇਂਦਰ ਸਰਕਾਰ ਅੱਗੇ ਅਪੀਲ ਕੀਤੀ ਗਈ ਕਿ ਜਲਦ ਅਮਰਨਾਥ ਦੀ ਯਾਤਰਾ ਖੋਲ੍ਹੀ ਜਾਵੇ ਤਾਂ ਜੋ ਸੰਗਤ ਉੱਥੇ ਜਾ ਕੇ ਨਤਮਸਤਕ ਹੋ ਸਕੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਮੰਦਿਰਾਂ ਦੇ ਰਸਤੇ ਹੁਣ ਸਰਕਾਰਾਂ ਵੱਲੋਂ ਖੋਲ੍ਹੇ ਗਏ ਹਨ ਪਰ ਅਮਰਨਾਥ ਦੀ ਯਾਤਰਾ ਸਰਕਾਰ ਵੱਲੋਂ ਅਜੇ ਤੱਕ ਨਹੀਂ ਖੋਲ੍ਹੀ ਗਈ। ਉਨ੍ਹਾਂ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਯਾਤਰਾ ਖੁੱਲ੍ਹਣ ਦਾ ਭਰੋਸਾ ਨਹੀਂ ਦਿੰਦੀ ਤਾਂ ਆਉਣ ਵਾਲੀ ਗਿਆਰਾਂ ਜੁਲਾਈ ਨੂੰ ਵੱਡੇ ਪੱਧਰ ‘ਤੇ ਰੋਸ ਮਾਰਚ ਵੀ ਕੀਤਾ ਜਾਵੇਗਾ ਤਾਂ ਜੋ ਸਰਕਾਰ ਦੀ ਜਾਗ ਖੁੱਲ੍ਹ ਸਕੇ।