ਚੋਣਾਂ ਤੋਂ ਪਹਿਲਾਂ ਗ੍ਰਾਂਟਾਂ ਦੇ ਗੱਫੇ !
ਹੁਸ਼ਿਆਰਪੁਰ: ਕਾਂਗਰਸ ਦੇ ਸੂਬਾ ਜਰਨਲ ਸਕੱਤਰ ਤੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਵੱਲੋਂ ਬੀਤ ਇਲਾਕੇ ਦੇ ਪਿੰਡ ਬੀਨੇਵਾਲ ਵਿਖੇ ਲੋਕਾਂ ਦੇ ਭਾਰੀ ਇਕੱਠ ਵਿਚ ਸੀ.ਐਚ.ਸੀ ਬੀਣੇਵਾਲ ਨੂੰ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਇਕ ਐਂਬੂਲੈਂਸ ਤੇ ਬਲੱਡ ਸੈਲ ਟੈਸਟ ਕਰਨ ਲਈ ਮਸ਼ੀਨ ਭੇਟ ਕੀਤੀ। ਇਸ ਤੋਂ ਇਲਾਵਾ ਬੀਤ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀਆਂ ਚੱਲ ਰਹੀਆਂ ਸਕੀਮਾਂ ਲਈ ਇੱਕ-ਇੱਕ ਵਾਧੂ ਮੋਟਰ ਤੇ ਪਿੰਡ ਸੇਖੋਵਾਲ ਵਿਚ ਪੀਣ ਵਾਲੇ ਪਾਣੀ ਦੀ ਸਕੀਮ ਦਾ 1 ਕਰੋੜ 97 ਲੱਖ ਰੁਪਏ ਨਾਲ ਕੰਮ ਸ਼ੁਰੂ ਕਰਵਾਇਆ ਗਿਆ।ਇਸ ਮੌਕੇ ਉਨ੍ਹਾਂ ਦੱਸਿਆ 4 ਕਰੋੜ ਤੋਂ ਵੀ ਜਿਆਦਾ ਦੀ ਗ੍ਰਾਂਟ ਲਿਆ ਕੇ ਕੰਮ ਸ਼ੁਰੂ ਕਰਵਾਏ ਗਏ ਹਨ। ਇਸ ਮੌਕੇ ਜੱਟ ਮਹਾਸਭਾ ਦੇ ਸੂਬਾ ਜਰਨਲ ਸਕੱਤਰ ਅਜਾਇਬ ਸਿੰਘ ਬੋਪਾਰਾਏ, ਰਾਕੇਸ਼ ਸਿਮਰਨ ਤੇ ਵਿਨੋਦ ਸੋਨੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਪਿੰਡਾਂ ਦੀਆਂ ਪੰਚਾਇਤਾਂ ਸਮੇਤ ਲੋਕ ਹਾਜ਼ਿਰ ਸਨ।