'ਦੇਸ਼ ਬਚਾਓ' ਮੰਚ ਵੱਲੋਂ ਖੰਨਾ ਵਿਖੇ ਕਿਸਾਨ ਅੰਦੋਲਨ ਦੇ ਹੱਕ ’ਚ ਭੁੱਖ ਹੜਤਾਲ ਤੇ ਧਰਨਾ - ਸੇਵਾਮੁਕਤ ਪ੍ਰਿੰਸੀਪਲ ਤਰਸੇਮ ਬਾਹੀਆ
ਲੁਧਿਆਣਾ: ਦੇਸ਼ ਬਚਾਓ ਮੰਚ ਵੱਲੋਂ ਕਿਸਾਨੀ ਅੰਦੋਲਨ ਦੇ ਸਮਰਥਨ ’ਚ ਇੱਕ ਰੋਜ਼ਾ ਭੁੱਖ ਹੜਤਾਲ ਕਰਦਿਆਂ ਕੇਂਦਰ ਸਰਕਾਰ ਖਿਲਾਫ ਧਰਨੇ ਦੀ ਸ਼ੁਰੂਆਤ ਕੀਤੀ ਗਈ। ਮੰਚ ਵੱਲੋਂ ਲਲਹੇੜੀ ਰੋਡ ਚੌਂਕ ’ਚ ਦਿੱਤੇ ਧਰਨੇ ਨੂੰ ਲੇਖਕਾਂ, ਬੁੱਧੀਜੀਵੀਆਂ ਤੇ ਸਮਾਜ ਦੇ ਹੋਰਨਾਂ ਵਰਗਾਂ ਦਾ ਵੀ ਸਮਰਥਨ ਮਿਲਿਆ। ਇਸ ਮੌਕੇ ਸੇਵਾਮੁਕਤ ਪ੍ਰਿੰਸੀਪਲ ਤਰਸੇਮ ਬਾਹੀਆ ਨੇ ਕਿਹਾ ਕਿ ਕੇਂਦਰ ਦੇ ਕਾਲੇ ਕਾਨੂੰਨਾਂ ਦਾ ਮਸਲਾ ਇਕੱਲਾ ਕਿਸਾਨੀ ਨਾਲ ਜੁੜਿਆ ਨਹੀਂ ਹੈ। ਜੇਕਰ ਕਿਸਾਨ ਤਬਾਹ ਹੁੰਦਾ ਹੈ ਤਾਂ ਸਾਰਾ ਦੇਸ਼ ਤਬਾਅ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਮੰਚ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਲੜੀ ਤਹਿਤ ਸਮਰਾਲਾ, ਫਤਿਹਗੜ੍ਹ ਸਾਹਿਬ ਤੇ ਹੋਰਨਾ ਨੇੜਲੇ ਖੇਤਰਾਂ ’ਚ ਵੀ ਰੋਸ ਮੁਜ਼ਾਹਰੇ ਕੀਤੇ ਜਾਣਗੇ।