ਫ਼ਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਦੇ ਚਲਦੇ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਪਸਰੀ ਸੁੰਨ - ਫ਼ਤਿਹਗੜ੍ਹ ਸਾਹਿਬ ਨਿਊਜ਼ ਅਪਡੇਟ
ਸ੍ਰੀ ਫ਼ਤਿਹਗੜ੍ਹ ਸਾਹਿਬ: ਲੌਕਡਾਊਨ ਕਾਰਨ ਇਸ ਵਾਰ ਵਿਸਾਖੀ ਮੌਕੇ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਕੁੱਝ ਸੇਵਾਦਾਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੀ ਨਤਮਸਤਕ ਹੁੰਦੇ ਨਜ਼ਰ ਆਏ। ਪਹਿਲੀ ਵਾਰ ਦੇਸ਼ ਭਰ ਦੇ ਗੁਰਦੁਆਰੇ ਵਿਸਾਖੀ ਮੌਕੇ ਸੁੰਨੇ ਨਜ਼ਰ ਆਏ। ਆਮ ਜਨਤਾ ਦੀ ਆਮਦ 'ਤੇ ਪਾਬੰਦੀ ਹੋਣ ਕਾਰਨ ਇੱਥੇ ਸਿਰਫ਼ ਕੁੱਝ ਸੇਵਾਦਾਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੀ ਨਤਮਸਤਕ ਹੁੰਦੇ ਨਜ਼ਰ ਆਏ। ਕੋਰੋਨਾ ਵਾਇਰਸ ਦੇ ਚਲਦੇ ਸੂਬਾ ਸਰਕਾਰ ਵੱਲੋਂ ਸੂਬੇ 'ਚ ਕਰਫਿਊ ਵਧਾ ਦਿੱਤਾ ਗਿਆ ਹੈ।