ਡੇਰਾ ਪ੍ਰੇਮੀ ਦਾ ਕਤਲ, ਕੀ ਸਨ ਕਾਰਨ ? - ਡੇਰਾ ਪ੍ਰੇਮੀ ਚਰਨਦਾਸ
ਸ੍ਰੀ ਮੁਕਤਸਰ ਸਾਹਿਬ: ਪਿਛਲੇ ਦਿਨੀਂ ਜ਼ਿਲ੍ਹੇ ਦੇ ਪਿੰਡ ਭੂੰਦੜ ਵਿਖੇ ਡੇਰਾ ਪ੍ਰੇਮੀ ਦਾ ਕਤਲ (dera premi Murder) ਕਰ ਦਿੱਤੀ ਗਿਆ ਸੀ। ਮੋਟਰਸਾਇਕਲ ਸਵਾਰ ਦੋ ਅਣਪਛਾਤੇ ਲੋਕਾਂ ਦੇ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਮ੍ਰਿਤਕ ਸ਼ਖ਼ਸ 2018 ਵਿੱਚ ਵਾਪਰੀ ਬੇਅਦਬੀ ਦੀ ਘਟਨਾ ਵਿੱਚ ਨਾਮਜ਼ਦ ਸੀ ਅਤੇ ਇਸੇ ਦੇ ਚੱਲਦੇ ਡੇਰਾ ਪ੍ਰੇਮੀ ਚਰਨਦਾਸ ਅਤੇ ਉਸਦੀ ਭਰਜਾਈ ਖਿਲਾਫ਼ ਬੇਅਦਬੀ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਸੀ। ਜਾਣਕਾਰੀ ਅਨੁਸਾਰ ਮੁਲਜ਼ਮ ਜਮਾਨਤ ਉੱਪਰ ਬਾਹਰ ਆਇਆ ਹੋਇਆ ਸੀ। ਜਦੋਂ ਅਣਪਛਾਤਿਆਂ ਦੇ ਵੱਲੋਂ ਡੇਰਾ ਪ੍ਰੇਮੀ ਦੇ ਗੋਲੀਆਂ ਮਾਰੀਆਂ ਗਈਆਂ ਸਨ ਤਾਂ ਉਸ ਸਮੇਂ ਉਹ ਕਰਿਆਨੇ ਦੀ ਦੁਕਾਨ ’ਤੇ ਮੌਜੂਦ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।