ਫਿਰੋਜ਼ਪੁਰ ਡਿਪਟੀ ਕਮਿਸ਼ਨਰ ਦੀ ਲੋਕਾਂ ਨੂੰ ਅਪੀਲ, ਲੋੜਵੰਦਾਂ ਦੀ ਕਰੋ ਮਦਦ - ਫਿਰੋਜ਼ਪੁਰ
ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜ਼ਰੂਰੀ ਵਸਤਾਂ ਦੀ ਖਰੀਦ ਲਈ ਸਾਰੇ ਦੁਕਾਨਦਾਰਾਂ ਦੇ ਫੋਨ ਨੰਬਰਾਂ ਦੀਆਂ ਲਿਸਟਾਂ ਫਲੈਸ਼ ਕਰਦਿਆਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਉਹ ਸੰਪਰਕ ਕਰਕੇ ਆਪਣੀ ਜ਼ਰੂਰਤ ਦਾ ਸਮਾਨ ਮੰਗਵਾ ਸਕਦੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਦੀ ਪੈਸੇ ਦੀ ਲੋੜ ਨੂੰ ਵੇਖਦਿਆਂ ਸਾਰੇ ਏ.ਟੀ.ਐਮ. ਅਤੇ ਬੈਕ ਵੀ ਖੋਲ ਦਿਤੇ ਗਏ ਹਨ। ਲੋਕ ਸਮਾਜਿਕ ਦੂਰੀ ਬਣਾ ਕੇ ਬੈਂਕਾਂ ਵਿੱਚ ਪੈਸੇ ਜਮਾ ਕਰਵਾ ਸਕਦੇ ਹਨ ਜਾਂ ਕਢਵਾ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਕਰਫ਼ਿਊ ਕਾਰਨ ਲੋੜਵੰਦ ਲੋਕਾਂ ਲਈ ਚਲਾਈ ਜਾਂਦੀ ਲੰਗਰ ਸੇਵਾ ਲਈ ਵੀ ਵੱਧ ਚੜ ਕੇ ਦਾਨ ਕਰਨ ਲਈ ਅਪੀਲ ਕੀਤੀ।