ਮੁਕਤਸਰ ਸਾਹਿਬ ਤੋਂ ਨੇਤਰਹੀਣ ਵੀ ਕਿਸਾਨਾਂ ਦੇ ਸਮਰਥਨ ’ਚ ਦਿੱਲੀ ਲਈ ਹੋੇਏ ਰਵਾਨਾ - ਮੁਕਤਸਰ ਸਾਹਿਬ
ਮੁਕਤਸਰ ਸਾਹਿਬ: ਕੇਦਰ ਸਰਕਾਰ ਵੱਲੋਂ ਜੋ ਖੇਤੀ ਸਬੰਧੀ ਤਿੰਨ ਨਵੇਂ ਕਾਨੂੰਨ ਪਾਸ ਕੀਤੇ ਹਨ ਉਨ੍ਹਾਂ ਦੇ ਵਿਰੋਧ ਵਿੱਚ ਦਿੱਲੀ ’ਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਅਜਿਹੇ ’ਚ ਸਮਾਜ ਦਾ ਹਰ ਵਰਗ ਕਿਸਾਨਾਂ ਦਾ ਹੌਂਸਲਾ ਵਧਾਉਣ ਦਿੱਲੀ ਬਾਰਡਰ ’ਤੇ ਪਹੁੰਚ ਰਿਹਾ ਹੈ। ਜਿਸਦੇ ਚੱਲਦਿਆ ਸ਼ਹਿਰ ਦੀ 'ਪ੍ਰਯਾਸ਼ ਟੂ ਉਜਾਲਾ ਸੰਸਥਾ' ਸੰਸਥਾ ਦੇ ਨੇਤਰਹੀਣ ਮੈਂਬਰ ਕਿਸਾਨਾਂ ਦਾ ਸਾਥ ਦੇਣ ਦਿੱਲੀ ਜਾ ਰਹੇ ਹਨ। ਇਸ ਮੌਕੇ ਨੇਤਰਹੀਣ ਗੁਰਵਿੰਦਰ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਘੱਟੋ-ਘੱਟ ਛੇ ਮਹੀਨਿਆਂ ਦਾ ਰਾਸ਼ਨ ਨਾਲ ਲੈ ਕੇ ਦਿੱਲੀ ਲਈ ਚੱਲੇ ਹਨ ਤੇ ਕਾਲੇ ਕਾਨੂੰਨ ਰੱਦ ਕਰਨ ’ਤੇ ਹੀ ਕਿਸਾਨ ਭਰਾਵਾਂ ਸਮੇਤ ਵਾਪਸ ਪੰਜਾਬ ਪਰਤਾਂਗੇ।