ਫਰੀਦਕੋਟ ਤੋਂ ਗਰਮੀ ਦੇ ਮੌਸਮ ’ਚ ਲੋੜੀਂਦਾ ਸਮਾਨ ਦਿੱਲੀ ਲਈ ਕੀਤਾ ਰਵਾਨਾ - ਭਾਰਤੀ ਕਿਸਾਨ ਯੂਨੀਅਨ
ਫਰੀਦਕੋਟ: ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਕਿਸਾਨਾ ਨੂੰ ਦਿੱਲੀ ਵਿਖੇ ਸੰਘਰਸ਼ ਕਰਦੇ ਹੋਏ ਚਾਰ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ, ਪਰ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀ ਹੋ ਰਹੀ। ਇਸੇ ਹੀ ਤਰ੍ਹਾਂ ਕਿਸਾਨਾਂ ਵੱਲੋਂ ਵੀ ਆਪਣੇ ਹੱਕ ਲੈਣ ਲਈ ਸੰਘਰਸ਼ ਲਗਾਤਾਰ ਜਾਰੀ ਹੈ। ਅੱਗੇ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਲਈ ਲੋਕਾਂ ਵੱਲੋਂ ਦਾਨ ਕੀਤਾ ਹੋਇਆ ਸਮਾਨ ਕੂਲਰ, ਫਰਿਜ, ਏ.ਸੀ, ਇੰਨਵੈਟਰ ਅਤੇ ਹੋਰ ਘਰੇਲੂ ਜਰੂਰਤ ਦੇ ਸਮਾਨ ਦਾ ਟਰੱਕ ਭਰ ਕੇ ਦਿੱਲੀ ਲਈ ਰਵਾਨਾ ਕੀਤਾ।