ਖੇਤੀਬਾੜੀ ਵਿਭਾਗ ਨੂੰ ਬਚਾਉਣ ਲਈ ਕੱਢਿਆ ਗਿਆ ਚੇਤਾਵਨੀ ਮਾਰਚ
ਫਰੀਦਕੋਟ: ਸਰਕਾਰੀ ਬਰਜਿੰਦਰਾ ਕਾਲਜ (Government Barjindra College) ‘ਚ 1972 ਤੋਂ ਚੱਲ ਰਹੇ ਬੀ.ਐੱਸ.ਸੀ. ਐਗਰੀਕਲਚਰ ਕੋਰਸ (B.Sc. Agriculture course) ਦੀਆਂ ਕਲਾਸਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਜਿਸ ਦੇ ਵਿਰੋਧ ਵਿੱਚ ਪਿਛਲੇ ਲੰਬੇ ਸਮੇਂ ਤੋਂ ਵਿਦਿਆਰਥੀਆਂ ਵੱਲੋਂ ਸੰਘਰਸ਼ (Struggle by students) ਕੀਤਾ ਜਾ ਰਿਹਾ ਹੈ ਅਤੇ ਅੱਜ ਵੀ ਵਿਦਿਆਰਥੀਆਂ ਵੱਲੋਂ ਖੇਤੀਬਾੜੀ ਵਿਭਾਗ (Department of Agriculture) ਨੂੰ ਬਚਾਉਣ ਦੇ ਲਈ ਵਿਦਿਆਰਥੀਆਂ ਨੇ ਕਿਸਾਨਾਂ ਨਾਲ ਮਿਲ ਕੇ ਚਿਤਾਵਨੀ ਮਾਰਚ (Warning March) ਕੱਢਿਆ ਹੈ। ਇਸ ਮੌਕੇ ਇਸ ਚਿਤਾਵਨੀ ਮਾਰਚ ਤੋਂ ਬਾਅਦ ਡੀਸੀ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਇਸ ਮੌਕੇ ਸਟੂ਼ਡੈਂਟਸ ਆਗੂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਜਲਦ ਉਨ੍ਹਾਂ ਦੀਆਂ ਮੰਗਾਂ ਵੱਲੋਂ ਧਿਆਨ ਨਹੀਂ ਦਿੱਤਾ ਗਿਆ ਤਾਂ ਉਨ੍ਹਾਂ ਵੱਲੋਂ ਵੱਡੇ ਪੱਧਰ ‘ਤੇ ਸੰਘਰਸ਼ ਕੀਤਾ ਜਾਵੇਗਾ।