ਸੰਘਣੀ ਧੁੰਦ ਕਾਰਨ ਲੋਕਾਂ ਦਾ ਜਨਜੀਵਨ ਪ੍ਰਭਾਵਿਤ - Northern India
ਅੰਮ੍ਰਿਤਸਰ: ਉੱਤਰੀ ਭਾਰਤ ਦੇ ਹਰ ਕੋਨੇ ਨੂੰ ਧੁੰਦ ਨੇ ਆਪਣੀ ਚਾਦਰ 'ਚ ਲਪੇਟ ਲਿਆ ਹੈ, ਅੱਜ ਸਵੇਰੇ ਅੰਮ੍ਰਿਤਸਰ ਵਿੱਚ ਕਾਫ਼ੀ ਸੰਘਣੀ ਧੁੰਦ ਪਈ। ਜਿਸ ਕਾਰਨ ਲੋਕ ਘਰਾਂ ਵਿੱਚੋਂ ਬਹੁਤ ਘੱਟ ਨਿੱਕਲੇ ਤੇ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ, ਸੰਘਣੀ ਧੁੰਦ ਕਾਰਨ ਆਵਾਜਾਈ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਪਿਆ ਅਤੇ ਠੰਡ ਕਾਰਨ ਲੋਕਾਂ ਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਠੰਡ ਵਿੱਚ ਸਥਾਨਿਕ ਲੋਕ ਦਿੱਲੀ ਵਿੱਚ ਖੇਤੀ ਕਾਨੂੰਨ ਦੇ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਪ੍ਰਤੀ ਚਿੰਤਤ ਹੋ ਰਹੇ ਹਨ।