ਬਠਿੰਡਾ ਵਿੱਚ ਡੇਂਗੂ ਦਾ ਕਹਿਰ ਜਾਰੀ, ਵੇਖੋ ਵੀਡੀਓ
ਬਠਿੰਡਾ ਜ਼ਿਲ੍ਹੇ ਵਿੱਚ ਡੇਂਗੂ ਦਾ ਕਹਿਰ ਜਾਰੀ ਹੈ। ਸਿਹਤ ਵਿਭਾਗ ਵਲੋਂ ਹੁਣ ਤੱਕ 466 ਮਰੀਜ਼ਾਂ ਵਿੱਚ ਡੇਂਗੂ ਦੀ ਪੁਸ਼ਟੀ ਹੋ ਚੁੱਕੀ ਹੈ। ਦੱਸ ਦਈਏ ਕਿ ਸਭ ਤੋਂ ਵੱਧ ਮਰੀਜ਼ ਸ਼ਹਿਰ ਤੋਂ ਪਾਏ ਜਾ ਰਹੇ ਹਨ। ਬਠਿੰਡਾ ਸਿਵਲ ਹਸਪਤਾਲ ਦੇ ਡੇਂਗੂ ਵਾਰਡ ਵਿੱਚ ਭਰਤੀ ਮਰੀਜ਼ ਕਰਤਾਰ ਕੌਰ ਦੇ ਪਤੀ ਬਲਦੇਵ ਸਿੰਘ ਨੇ ਦੱਸਿਆ ਕਿ ਸਿਰਫ਼ ਗੁਲੂਕੋਜ਼ ਦੀਆਂ ਬੋਤਲਾਂ ਅਤੇ ਖੂਨ ਯੂਨਿਟ ਹੀ ਸਿਵਲ ਤੋਂ ਮੁਫ਼ਤ ਵਿੱਚ ਮਿਲ ਰਹੇ ਹਨ, ਬਾਕੀ ਦਵਾਈਆਂ ਬਾਹਰ ਪ੍ਰਾਈਵੇਟ ਦਵਾਖਾ਼ਨਿਆਂ ਤੋਂ ਖ਼ਰੀਦਣੀਆਂ ਪੈ ਰਹੀਆਂ ਹਨ। ਬਲਦੇਵ ਸਿੰਘ ਨੇ ਦੱਸਿਆ ਕਿ ਸ਼ੀਸ਼ੇ ਟੁੱਟੇ ਹੋਣ ਕਰਕੇ ਬਾਹਰ ਦੀ ਮੱਛਰ ਅੰਦਰ ਆ ਰਹੇ ਹਨ ਇਸ ਤੋਂ ਇਲਾਵਾ ਕੁਝ ਬੈਠਣ 'ਤੇ ਮੱਛਰਦਾਨੀ ਵੀ ਨਹੀਂ ਲਗਾਈ ਗਈ ਹੈ। ਬਠਿੰਡਾ ਸਿਵਲ ਹਸਪਤਾਲ ਵਿੱਚ ਬਾਕਾਇਦਾ ਸਵਾਈਨ ਫਲੂ ਦਾ ਵਾਰਡ ਵੀ ਬਣਾਇਆ ਜਾ ਚੁੱਕਾ ਹੈ। ਇੱਕ ਵਿਅਕਤੀ ਵਿੱਚ ਸਵਾਈਨ ਫਲੂ ਦੀ ਪੁਸ਼ਟੀ ਵੀ ਸਿਹਤ ਮਹਿਕਮਾ ਕਰ ਚੁੱਕਾ ਹੈ। ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਉਮੇਸ਼ ਗੁਪਤਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਸੰਬੰਧੀ ਜਾਗਰੂਕ ਅਭਿਆਨ ਲਗਾਤਾਰ ਇਸ ਲਈ ਕਾਫੀ ਸਮੇਂ ਤੋਂ ਜਾਰੀ ਹੈ ਬਕਾਇਦਾ ਡੇਂਗੂ ਦਾ ਮੁਫ਼ਤ ਇਲਾਜ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ।